ਦਾਨੀਏਲ 4

ਇਸ ਲਈ, ਹੇ ਮਹਾਰਾਜ, ਮੇਰੀ ਸਲਾਹ ਨੂੰ ਪ੍ਰਸੰਨਤਾ ਨਾਲ ਸਵੀਕਾਰ ਕਰਨ ਕਰੋ: ਸਹੀ ਕੰਮ ਕਰਕੇ ਆਪਣੇ ਪਾਪਾਂ ਨੂੰ ਤਿਆਗ ਦਿਓ ਅਤੇ ਦੱਬੇ-ਕੁਚਲੇ ਲੋਕਾਂ ਲਈ ਆਪਣੀ ਦੁਸ਼ਟਤਾ ਨੂੰ ਤਿਆਗ ਦਿਓ। ਹੋ ਸਕਦਾ ਹੈ ਕਿ ਫਿਰ ਤੁਹਾਡੀ ਖੁਸ਼ਹਾਲੀ ਬਣੀ ਰਹੇ।”

Daniel 4:27 (UKJV) Wherefore, O king, let my counsel be acceptable unto you, and break off your sins by righteousness, and yours iniquities by showing mercy to the poor; if it may be a lengthening of your tranquillity.

25ਤੁਸੀਂ ਲੋਕਾਂ ਤੋਂ ਦੂਰ ਚਲੇ ਜਾਵੋਂਗੇ ਅਤੇ ਜੰਗਲੀ ਜਾਨਵਰਾਂ ਨਾਲ ਰਹੋਗੇ; ਤੁਸੀਂ ਬਲਦ ਵਾਂਗ ਘਾਹ ਖਾਓਗੇ ਅਤੇ ਅਕਾਸ਼ ਦੀ ਤ੍ਰੇਲ ਨਾਲ ਭਿੱਜ ਜਾਵੋਂਗੇ। ਤੁਹਾਡੇ ਉੱਤੇ ਸੱਤ ਸਮੇਂ ਬੀਤ ਜਾਣਗੇ, ਤਦ ਤੁਸੀਂ ਜਾਣੋਗੇ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ, ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ।

26ਰੁੱਖ ਦੇ ਟੁੰਡ ਨੂੰ ਇਸ ਦੀਆਂ ਜੜ੍ਹਾਂ ਸਮੇਤ ਛੱਡਣ ਦੇ ਹੁਕਮ ਦਾ ਮਤਲਬ ਹੈ ਕਿ ਜਦੋਂ ਤੁਸੀਂ ਇਹ ਸਵੀਕਾਰ ਕਰਦੇ ਹੋ ਕਿ ਸਵਰਗ ਰਾਜ ਕਰਦਾ ਹੈ ਤਾਂ ਤੁਹਾਡਾ ਰਾਜ ਤੁਹਾਨੂੰ ਬਹਾਲ ਕੀਤਾ ਜਾਵੇਗਾ।

27ਇਸ ਲਈ, ਹੇ ਮਹਾਰਾਜ, ਮੇਰੀ ਸਲਾਹ ਨੂੰ ਪ੍ਰਸੰਨਤਾ ਨਾਲ ਸਵੀਕਾਰ ਕਰਨ ਕਰੋ: ਸਹੀ ਕੰਮ ਕਰਕੇ ਆਪਣੇ ਪਾਪਾਂ ਨੂੰ ਤਿਆਗ ਦਿਓ ਅਤੇ ਦੱਬੇ-ਕੁਚਲੇ ਲੋਕਾਂ ਲਈ ਆਪਣੀ ਦੁਸ਼ਟਤਾ ਨੂੰ ਤਿਆਗ ਦਿਓ। ਹੋ ਸਕਦਾ ਹੈ ਕਿ ਫਿਰ ਤੁਹਾਡੀ ਖੁਸ਼ਹਾਲੀ ਬਣੀ ਰਹੇ।”

28ਇਹ ਸਾਰੀਆਂ ਗੱਲਾਂ ਰਾਜਾ ਨਬੂਕਦਨੱਸਰ ਨਾਲ ਵਾਪਰੀਆਂ।

29ਬਾਰਾਂ ਮਹੀਨਿਆਂ ਬਾਅਦ ਜਦੋਂ ਰਾਜਾ ਬਾਬੇਲ ਵਿੱਚ ਸ਼ਾਹੀ ਮਹਿਲ ਦੀ ਛੱਤ ਉੱਤੇ ਟਹਿਲ ਰਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.