ਦਾਨੀਏਲ 4

ਜਿਸ ਪਲ ਮੇਰੀ ਮਾਨਸਿਕ ਸਥਿਤੀ ਪਹਿਲਾਂ ਵਰਗੀ ਹੋ ਗਈ, ਉਸੇ ਸਮੇਂ ਮੇਰੇ ਰਾਜ ਦੀ ਮਹਿਮਾ ਲਈ ਮੇਰੀ ਇੱਜ਼ਤ ਅਤੇ ਮਹਿਮਾ ਵੀ ਮੇਰੇ ਕੋਲ ਵਾਪਸ ਆ ਗਈ। ਮੇਰੇ ਸਲਾਹਕਾਰਾਂ ਅਤੇ ਅਹਿਲਕਾਰਾਂ ਨੇ ਮੈਨੂੰ ਲੱਭ ਲਿਆ ਅਤੇ ਮੈਂ ਆਪਣੀ ਗੱਦੀ ਉੱਤੇ ਦੁਬਾਰਾ ਕਾਇਮ ਹੋ ਗਿਆ ਅਤੇ ਪਹਿਲਾਂ ਨਾਲੋਂ ਵੀ ਵੱਡਾ ਹੋ ਗਿਆ।

Daniel 4:36 (UKJV) At the same time my reason returned unto me; and for the glory of my kingdom, mine honour and brightness returned unto me; and my counsellors and my lords sought unto me; and I was established in my kingdom, and excellent majesty was added unto me.

34ਨਿਸ਼ਚਿਤ ਸਮੇਂ ਦੇ ਅੰਤ ਵਿੱਚ, ਮੈਂ, ਨਬੂਕਦਨੱਸਰ, ਨੇ ਆਪਣੀ ਨਿਗਾਹ ਸਵਰਗ ਵੱਲ ਕੀਤੀ ਅਤੇ ਮੇਰੀ ਸਮਝ ਫਿਰ ਮੇਰੇ ਵਿੱਚ ਮੁੜ ਆਈ। ਤਦ ਮੈਂ ਅੱਤ ਮਹਾਨ ਪਰਮੇਸ਼ਵਰ ਦੀ ਵਡਿਆਈ ਕੀਤੀ; ਮੈਂ ਉਸ ਦਾ ਆਦਰ ਅਤੇ ਉਸਤਤ ਕੀਤੀ ਜੋ ਸਦਾ ਲਈ ਰਹਿੰਦਾ ਹੈ। ਉਸਦਾ ਰਾਜ ਸਦੀਵੀ ਹੈ; ਉਸਦਾ ਰਾਜ ਪੀੜ੍ਹੀ ਦਰ ਪੀੜ੍ਹੀ ਕਾਇਮ ਹੈ।

35ਧਰਤੀ ਦੇ ਸਾਰੇ ਲੋਕਾਂ ਦੀ ਕੋਈ ਮਹੱਤਤਾ ਨਹੀਂ ਹੈ। ਉਹ ਸਵਰਗ ਦੀਆਂ ਸ਼ਕਤੀਆਂ ਅਤੇ ਧਰਤੀ ਦੇ ਲੋਕਾਂ ਨਾਲ ਜਿਵੇਂ ਉਹ ਚਾਹੁੰਦਾ ਹੈ ਕਰਦਾ ਹੈ। ਕੋਈ ਵੀ ਉਸਨੂੰ ਰੋਕ ਨਹੀਂ ਸਕਦਾ ਜਾਂ ਕਹਿ ਸਕਦਾ ਹੈ: “ਤੂੰ ਕੀ ਕੀਤਾ ਹੈ?”

36ਜਿਸ ਪਲ ਮੇਰੀ ਮਾਨਸਿਕ ਸਥਿਤੀ ਪਹਿਲਾਂ ਵਰਗੀ ਹੋ ਗਈ, ਉਸੇ ਸਮੇਂ ਮੇਰੇ ਰਾਜ ਦੀ ਮਹਿਮਾ ਲਈ ਮੇਰੀ ਇੱਜ਼ਤ ਅਤੇ ਮਹਿਮਾ ਵੀ ਮੇਰੇ ਕੋਲ ਵਾਪਸ ਆ ਗਈ। ਮੇਰੇ ਸਲਾਹਕਾਰਾਂ ਅਤੇ ਅਹਿਲਕਾਰਾਂ ਨੇ ਮੈਨੂੰ ਲੱਭ ਲਿਆ ਅਤੇ ਮੈਂ ਆਪਣੀ ਗੱਦੀ ਉੱਤੇ ਦੁਬਾਰਾ ਕਾਇਮ ਹੋ ਗਿਆ ਅਤੇ ਪਹਿਲਾਂ ਨਾਲੋਂ ਵੀ ਵੱਡਾ ਹੋ ਗਿਆ।

37ਹੁਣ ਮੈਂ, ਨਬੂਕਦਨੱਸਰ, ਸਵਰਗ ਦੇ ਰਾਜੇ ਦੀ ਉਸਤਤ, ਵਡਿਆਈ ਅਤੇ ਪ੍ਰਸ਼ੰਸਾ ਕਰਦਾ ਹਾਂ, ਕਿਉਂਕਿ ਜੋ ਕੁਝ ਉਹ ਕਰਦਾ ਹੈ ਉਹ ਸਹੀ ਹੈ ਅਤੇ ਉਸ ਦੀਆਂ ਸਾਰੀਆਂ ਸਲਾਹਾਂ ਸਹੀ ਹਨ। ਅਤੇ ਉਹ ਹੰਕਾਰ ਨਾਲ ਚੱਲਣ ਵਾਲਿਆਂ ਨੂੰ ਨਿਮਰ ਬਣਾਉਣ ਦੀ ਸਮਰੱਥ ਰੱਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.