ਦਾਨੀਏਲ 4

ਅੰਤ ਵਿੱਚ, ਦਾਨੀਏਲ ਮੇਰੇ ਸਾਹਮਣੇ ਆਇਆ ਅਤੇ ਮੈਂ ਉਸਨੂੰ ਆਪਣਾ ਸੁਪਨਾ ਦੱਸਿਆ। (ਉਸਦਾ ਨਾਮ ਬੇਲ-ਸ਼ਤਸਰ ਹੈ, ਮੇਰੇ ਦੇਵਤੇ ਦੇ ਨਾਮ ਤੇ, ਅਤੇ ਪਵਿੱਤਰ ਦੇਵਤਿਆਂ ਦੀ ਆਤਮਾ ਉਸ ਵਿੱਚ ਹੈ।)

Daniel 4:8 (UKJV) But at the last Daniel came in before me, whose name was Belteshazzar, according to the name of my God, and in whom is the spirit of the holy gods: and before him I told the dream, saying,

6ਇਸ ਲਈ ਮੈਂ ਹੁਕਮ ਦਿੱਤਾ ਕਿ ਬਾਬੇਲ ਦੇ ਸਾਰੇ ਬੁੱਧਵਾਨਾਂ ਨੂੰ ਮੇਰੇ ਲਈ ਸੁਪਨੇ ਦਾ ਅਰਥ ਦੱਸਣ ਲਈ ਮੇਰੇ ਸਾਮ੍ਹਣੇ ਲਿਆਂਦਾ ਜਾਵੇ।

7ਜਦੋਂ ਜਾਦੂਗਰ, ਕਸਦੀ, ਜੋਤਸ਼ੀ ਅਤੇ ਚਮਤਕਾਰੀ ਆਏ, ਮੈਂ ਉਹਨਾਂ ਨੂੰ ਸੁਪਨਾ ਦੱਸਿਆ, ਪਰ ਉਹ ਮੇਰੇ ਲਈ ਇਸਦਾ ਅਰਥ ਨਾ ਦੱਸ ਸਕੇ।

8ਅੰਤ ਵਿੱਚ, ਦਾਨੀਏਲ ਮੇਰੇ ਸਾਹਮਣੇ ਆਇਆ ਅਤੇ ਮੈਂ ਉਸਨੂੰ ਆਪਣਾ ਸੁਪਨਾ ਦੱਸਿਆ। (ਉਸਦਾ ਨਾਮ ਬੇਲ-ਸ਼ਤਸਰ ਹੈ, ਮੇਰੇ ਦੇਵਤੇ ਦੇ ਨਾਮ ਤੇ, ਅਤੇ ਪਵਿੱਤਰ ਦੇਵਤਿਆਂ ਦੀ ਆਤਮਾ ਉਸ ਵਿੱਚ ਹੈ।)

9ਮੈਂ ਕਿਹਾ, “ਬੇਲਟਸ਼ੱਸਰ, ਜਾਦੂਗਰਾਂ ਦੇ ਮੁਖੀਏ, ਮੈਂ ਜਾਣਦਾ ਹਾਂ ਕਿ ਤੇਰੇ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ, ਅਤੇ ਕੋਈ ਵੀ ਭੇਤ ਤੇਰੇ ਲਈ ਔਖਾ ਨਹੀਂ ਹੈ। ਇੱਥੇ ਮੇਰਾ ਸੁਪਨਾ ਹੈ; ਮੇਰੇ ਲਈ ਇਸ ਦੀ ਵਿਆਖਿਆ ਕਰ।

10ਇਹ ਉਹ ਦਰਸ਼ਣ ਹਨ ਜੋ ਮੈਂ ਬਿਸਤਰੇ ਉੱਤੇ ਪਏ ਹੋਏ ਦੇਖਿਆ: ਇਸ ਤਰ੍ਹਾਂ ਹੈ, ਜਦ ਮੈਂ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਕਿ ਮੇਰੇ ਸਾਹਮਣੇ ਜ਼ਮੀਨ ਦੇ ਵਿਚਕਾਰ ਇੱਕ ਰੁੱਖ ਖੜ੍ਹਾ ਸੀ। ਇਸ ਦੀ ਉਚਾਈ ਬਹੁਤ ਜ਼ਿਆਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.