ਦਾਨੀਏਲ 4

ਇਸ ਲਈ ਮੈਂ ਹੁਕਮ ਦਿੱਤਾ ਕਿ ਬਾਬੇਲ ਦੇ ਸਾਰੇ ਬੁੱਧਵਾਨਾਂ ਨੂੰ ਮੇਰੇ ਲਈ ਸੁਪਨੇ ਦਾ ਅਰਥ ਦੱਸਣ ਲਈ ਮੇਰੇ ਸਾਮ੍ਹਣੇ ਲਿਆਂਦਾ ਜਾਵੇ।

Daniel 4:6 (UKJV) Therefore made I a decree to bring in all the wise men of Babylon before me, that they might make known unto me the interpretation of the dream.

4ਮੈਂ, ਨਬੂਕਦਨੱਸਰ, ਆਪਣੇ ਘਰ ਮਹਿਲ ਵਿੱਚ, ਸੰਤੁਸ਼ਟ ਅਤੇ ਖੁਸ਼ਹਾਲ ਸੀ।

5ਮੈਨੂੰ ਇੱਕ ਸੁਪਨਾ ਆਇਆ ਜਿਸ ਨੇ ਮੈਨੂੰ ਡਰਾਇਆ। ਜਦੋਂ ਮੈਂ ਬਿਸਤਰੇ ਵਿੱਚ ਲੇਟਿਆ ਹੋਇਆ ਸੀ, ਮੇਰੇ ਦਿਮਾਗ ਵਿੱਚੋਂ ਲੰਘਣ ਵਾਲੀਆਂ ਤਸਵੀਰਾਂ ਅਤੇ ਦਰਸ਼ਨਾਂ ਨੇ ਮੈਨੂੰ ਡਰਾਇਆ।

6ਇਸ ਲਈ ਮੈਂ ਹੁਕਮ ਦਿੱਤਾ ਕਿ ਬਾਬੇਲ ਦੇ ਸਾਰੇ ਬੁੱਧਵਾਨਾਂ ਨੂੰ ਮੇਰੇ ਲਈ ਸੁਪਨੇ ਦਾ ਅਰਥ ਦੱਸਣ ਲਈ ਮੇਰੇ ਸਾਮ੍ਹਣੇ ਲਿਆਂਦਾ ਜਾਵੇ।

7ਜਦੋਂ ਜਾਦੂਗਰ, ਕਸਦੀ, ਜੋਤਸ਼ੀ ਅਤੇ ਚਮਤਕਾਰੀ ਆਏ, ਮੈਂ ਉਹਨਾਂ ਨੂੰ ਸੁਪਨਾ ਦੱਸਿਆ, ਪਰ ਉਹ ਮੇਰੇ ਲਈ ਇਸਦਾ ਅਰਥ ਨਾ ਦੱਸ ਸਕੇ।

8ਅੰਤ ਵਿੱਚ, ਦਾਨੀਏਲ ਮੇਰੇ ਸਾਹਮਣੇ ਆਇਆ ਅਤੇ ਮੈਂ ਉਸਨੂੰ ਆਪਣਾ ਸੁਪਨਾ ਦੱਸਿਆ। (ਉਸਦਾ ਨਾਮ ਬੇਲ-ਸ਼ਤਸਰ ਹੈ, ਮੇਰੇ ਦੇਵਤੇ ਦੇ ਨਾਮ ਤੇ, ਅਤੇ ਪਵਿੱਤਰ ਦੇਵਤਿਆਂ ਦੀ ਆਤਮਾ ਉਸ ਵਿੱਚ ਹੈ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.