ਦਾਨੀਏਲ 4

ਮੈਨੂੰ ਇੱਕ ਸੁਪਨਾ ਆਇਆ ਜਿਸ ਨੇ ਮੈਨੂੰ ਡਰਾਇਆ। ਜਦੋਂ ਮੈਂ ਬਿਸਤਰੇ ਵਿੱਚ ਲੇਟਿਆ ਹੋਇਆ ਸੀ, ਮੇਰੇ ਦਿਮਾਗ ਵਿੱਚੋਂ ਲੰਘਣ ਵਾਲੀਆਂ ਤਸਵੀਰਾਂ ਅਤੇ ਦਰਸ਼ਨਾਂ ਨੇ ਮੈਨੂੰ ਡਰਾਇਆ।

Daniel 4:5 (UKJV) I saw a dream which made me afraid, and the thoughts upon my bed and the visions of my head troubled me.

3ਉਸ ਦੀਆਂ ਨਿਸ਼ਾਨੀਆਂ ਕਿੰਨ੍ਹੀਆਂ ਮਹਾਨ ਹਨ, ਉਸ ਦੇ ਅਚੰਭੇ ਕਿੰਨੇ ਸ਼ਕਤੀਸ਼ਾਲੀ ਹਨ! ਉਸਦਾ ਰਾਜ ਇੱਕ ਸਦੀਵੀ ਰਾਜ ਹੈ; ਉਸਦੀ ਪ੍ਰਭੂਤਾ ਪੀੜ੍ਹੀ ਦਰ ਪੀੜ੍ਹੀ ਕਾਇਮ ਹੈ।

4ਮੈਂ, ਨਬੂਕਦਨੱਸਰ, ਆਪਣੇ ਘਰ ਮਹਿਲ ਵਿੱਚ, ਸੰਤੁਸ਼ਟ ਅਤੇ ਖੁਸ਼ਹਾਲ ਸੀ।

5ਮੈਨੂੰ ਇੱਕ ਸੁਪਨਾ ਆਇਆ ਜਿਸ ਨੇ ਮੈਨੂੰ ਡਰਾਇਆ। ਜਦੋਂ ਮੈਂ ਬਿਸਤਰੇ ਵਿੱਚ ਲੇਟਿਆ ਹੋਇਆ ਸੀ, ਮੇਰੇ ਦਿਮਾਗ ਵਿੱਚੋਂ ਲੰਘਣ ਵਾਲੀਆਂ ਤਸਵੀਰਾਂ ਅਤੇ ਦਰਸ਼ਨਾਂ ਨੇ ਮੈਨੂੰ ਡਰਾਇਆ।

6ਇਸ ਲਈ ਮੈਂ ਹੁਕਮ ਦਿੱਤਾ ਕਿ ਬਾਬੇਲ ਦੇ ਸਾਰੇ ਬੁੱਧਵਾਨਾਂ ਨੂੰ ਮੇਰੇ ਲਈ ਸੁਪਨੇ ਦਾ ਅਰਥ ਦੱਸਣ ਲਈ ਮੇਰੇ ਸਾਮ੍ਹਣੇ ਲਿਆਂਦਾ ਜਾਵੇ।

7ਜਦੋਂ ਜਾਦੂਗਰ, ਕਸਦੀ, ਜੋਤਸ਼ੀ ਅਤੇ ਚਮਤਕਾਰੀ ਆਏ, ਮੈਂ ਉਹਨਾਂ ਨੂੰ ਸੁਪਨਾ ਦੱਸਿਆ, ਪਰ ਉਹ ਮੇਰੇ ਲਈ ਇਸਦਾ ਅਰਥ ਨਾ ਦੱਸ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.