1ਰਾਜਾ ਨਬੂਕਦਨੱਸਰ ਦੀ ਵੱਲੋਂ, ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁਲ ਧਰਤੀ ਵਿੱਚ ਵੱਸਦੀਆਂ ਹਨ: ਤੁਹਾਨੂੰ ਸ਼ਾਂਤੀ ਅਤੇ ਬਹੁਤ ਤਰੱਕੀ ਮਿਲੇ!
2ਤੁਹਾਨੂੰ ਉਹਨਾਂ ਚਮਤਕਾਰਾ ਚਿੰਨ੍ਹਾਂ ਅਤੇ ਅਚੰਭਿਆਂ ਬਾਰੇ ਦੱਸਣਾ ਮੇਰੀ ਖੁਸ਼ੀ ਹੈ ਜੋ ਸਰਬਸ਼ਕਤੀਮਾਨ ਪਰਮੇਸ਼ਵਰ ਨੇ ਮੇਰੇ ਲਈ ਕੀਤੇ ਹਨ।
3ਉਸ ਦੀਆਂ ਨਿਸ਼ਾਨੀਆਂ ਕਿੰਨ੍ਹੀਆਂ ਮਹਾਨ ਹਨ, ਉਸ ਦੇ ਅਚੰਭੇ ਕਿੰਨੇ ਸ਼ਕਤੀਸ਼ਾਲੀ ਹਨ! ਉਸਦਾ ਰਾਜ ਇੱਕ ਸਦੀਵੀ ਰਾਜ ਹੈ; ਉਸਦੀ ਪ੍ਰਭੂਤਾ ਪੀੜ੍ਹੀ ਦਰ ਪੀੜ੍ਹੀ ਕਾਇਮ ਹੈ।
4ਮੈਂ, ਨਬੂਕਦਨੱਸਰ, ਆਪਣੇ ਘਰ ਮਹਿਲ ਵਿੱਚ, ਸੰਤੁਸ਼ਟ ਅਤੇ ਖੁਸ਼ਹਾਲ ਸੀ।
5ਮੈਨੂੰ ਇੱਕ ਸੁਪਨਾ ਆਇਆ ਜਿਸ ਨੇ ਮੈਨੂੰ ਡਰਾਇਆ। ਜਦੋਂ ਮੈਂ ਬਿਸਤਰੇ ਵਿੱਚ ਲੇਟਿਆ ਹੋਇਆ ਸੀ, ਮੇਰੇ ਦਿਮਾਗ ਵਿੱਚੋਂ ਲੰਘਣ ਵਾਲੀਆਂ ਤਸਵੀਰਾਂ ਅਤੇ ਦਰਸ਼ਨਾਂ ਨੇ ਮੈਨੂੰ ਡਰਾਇਆ।