ਦਾਨੀਏਲ 5

ਤੇਰੇ ਰਾਜ ਵਿੱਚ ਇੱਕ ਆਦਮੀ ਹੈ ਜਿਸ ਵਿੱਚ ਪਵਿੱਤਰ ਦੇਵਤਿਆਂ ਦੀ ਆਤਮਾ ਹੈ। ਤੇਰੇ ਪਿਤਾ ਜੀ ਦੇ ਸਮੇਂ ਉਸ ਵਿੱਚ ਦੇਵਤਿਆਂ ਵਰਗੀ ਸਮਝ, ਗਿਆਨ ਅਤੇ ਬੁੱਧ ਪਾਈ ਗਈ ਸੀ। ਤੇਰੇ ਪਿਤਾ, ਰਾਜਾ ਨਬੂਕਦਨੱਸਰ ਨੇ ਉਸਨੂੰ ਜਾਦੂਗਰਾਂ, ਜੋਤਸ਼ੀਆਂ, ਕਸਦੀਆਂ ਅਤੇ ਅਗੰਮ ਵਿਦਵਾਨਾਂ ਦਾ ਮੁਖੀ ਨਿਯੁਕਤ ਕੀਤਾ ਸੀ।

Daniel 5:11 (UKJV) There is a man in your kingdom, in whom is the spirit of the holy gods; and in the days of your father light and understanding and wisdom, like the wisdom of the gods, was found in him; whom the king Nebuchadnezzar your father, the king, I say, your father, made master of the magicians, astrologers, Chaldeans, and soothsayers;

9ਤਾਂ ਰਾਜਾ ਬੇਲਸ਼ੱਸਰ ਹੋਰ ਵੀ ਘਬਰਾ ਗਿਆ ਅਤੇ ਉਸ ਦਾ ਚਿਹਰਾ ਹੋਰ ਵੀ ਪੀਲਾ ਹੋ ਗਿਆ। ਉਸ ਦੇ ਪ੍ਰਧਾਨ ਵੀ ਹੋਰ ਹੈਰਾਨ ਸਨ।

10ਰਾਣੀ, ਰਾਜੇ ਅਤੇ ਉਸਦੇ ਪ੍ਰਧਾਨਾਂ ਦੀਆਂ ਆਵਾਜ਼ਾਂ ਸੁਣ ਕੇ, ਰਾਣੀ ਦਾਅਵਤ ਘਰ ਵਿੱਚ ਆਈ। ਉਸਨੇ ਕਿਹਾ, “ਪਾਤਸ਼ਾਹ ਸਦਾ ਜੀਉਂਦਾ ਰਹੇ! ਚਿੰਤਾ ਨਾ ਕਰ! ਨਾ ਤੇਰਾ ਚਿਹਰਾ ਇੰਨਾ ਫਿੱਕਾ ਪਵੇ!

11ਤੇਰੇ ਰਾਜ ਵਿੱਚ ਇੱਕ ਆਦਮੀ ਹੈ ਜਿਸ ਵਿੱਚ ਪਵਿੱਤਰ ਦੇਵਤਿਆਂ ਦੀ ਆਤਮਾ ਹੈ। ਤੇਰੇ ਪਿਤਾ ਜੀ ਦੇ ਸਮੇਂ ਉਸ ਵਿੱਚ ਦੇਵਤਿਆਂ ਵਰਗੀ ਸਮਝ, ਗਿਆਨ ਅਤੇ ਬੁੱਧ ਪਾਈ ਗਈ ਸੀ। ਤੇਰੇ ਪਿਤਾ, ਰਾਜਾ ਨਬੂਕਦਨੱਸਰ ਨੇ ਉਸਨੂੰ ਜਾਦੂਗਰਾਂ, ਜੋਤਸ਼ੀਆਂ, ਕਸਦੀਆਂ ਅਤੇ ਅਗੰਮ ਵਿਦਵਾਨਾਂ ਦਾ ਮੁਖੀ ਨਿਯੁਕਤ ਕੀਤਾ ਸੀ।

12ਕਿਉਂ ਜੋ ਉਸ ਵਿੱਚ ਇੱਕ ਚੰਗਾ ਆਤਮਾ, ਗਿਆਨ ਤੇ ਸਮਝ ਅਤੇ ਸੁਫ਼ਨਿਆਂ ਦੇ ਅਰਥ ਦੱਸਣ ਦੀ ਸ਼ਕਤੀ ਤੇ ਔਖੀਆਂ ਗੱਲਾਂ ਦਾ ਭੇਤ ਖੋਲ੍ਹਣ ਤੇ ਵਹਿਮਾਂ ਨੂੰ ਹੱਲ ਕਰਨ ਦੀ ਸਮਰੱਥਾ ਸੀ, ਉਸੇ ਦਾਨੀਏਲ ਜਿਸ ਦਾ ਨਾਮ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ। ਹੁਣ ਦਾਨੀਏਲ ਨੂੰ ਸਦਵਾ ਲੈ ਉਹ ਅਰਥ ਦੱਸੇਗਾ।”

13ਤਦ ਦਾਨੀਏਲ ਰਾਜੇ ਦੇ ਅੱਗੇ ਲਿਆਂਦਾ ਗਿਆ। ਤਦ ਰਾਜੇ ਨੇ ਦਾਨੀਏਲ ਨੂੰ ਇਸ ਤਰ੍ਹਾਂ ਆਖਿਆ, “ਕੀ ਤੂੰ ਉਹੀ ਦਾਨੀਏਲ ਹੈਂ ਜੋ ਯਹੂਦਾਹ ਦੇ ਕੈਦੀਆਂ ਵਿੱਚੋਂ ਹੈਂ ਜਿਹਨਾਂ ਨੂੰ ਮੇਰਾ ਪਿਤਾ ਯਹੂਦਾਹ ਤੋਂ ਲਿਆਇਆ ਸੀ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.