ਦਾਨੀਏਲ 5

“ਹੇ ਮਹਾਰਾਜ, ਅੱਤ ਮਹਾਨ ਪਰਮੇਸ਼ਵਰ ਨੇ ਤੇਰੇ ਪਿਤਾ ਨਬੂਕਦਨੱਸਰ ਨੂੰ ਪ੍ਰਭੂਤਾ ਅਤੇ ਮਹਾਨਤਾ ਅਤੇ ਮਹਿਮਾ ਅਤੇ ਸ਼ਾਨ ਦਿੱਤੀ ਹੈ।

Daniel 5:18 (UKJV) O you king, the most high God gave Nebuchadnezzar your father a kingdom, and majesty, and glory, and honour:

16ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਜੋ ਤੂੰ ਅਰਥ ਦੱਸ ਸਕਦਾ ਹੈਂ ਅਤੇ ਭਰਮ ਹਟਾ ਦਿੰਦਾ ਹੈਂ। ਹੁਣ ਜੇ ਤੂੰ ਉਸ ਲਿਖਤ ਨੂੰ ਪੜ੍ਹੇ ਅਤੇ ਉਹ ਦਾ ਅਰਥ ਮੈਨੂੰ ਦੱਸੇ ਤਾਂ ਤੈਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ ਅਤੇ ਤੇਰੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਏਗਾ।”

17ਤਦ ਦਾਨੀਏਲ ਨੇ ਰਾਜੇ ਨੂੰ ਉੱਤਰ ਦਿੱਤਾ, “ਤੁਸੀਂ ਆਪਣੇ ਤੋਹਫ਼ੇ ਆਪਣੇ ਲਈ ਰੱਖ ਸਕਦੇ ਹੋ ਅਤੇ ਆਪਣਾ ਇਨਾਮ ਕਿਸੇ ਹੋਰ ਨੂੰ ਦੇ ਸਕਦੇ ਹੋ। ਫਿਰ ਵੀ, ਮੈਂ ਰਾਜੇ ਲਈ ਲਿਖਤ ਪੜ੍ਹਾਂਗਾ ਅਤੇ ਉਸਨੂੰ ਦੱਸਾਂਗਾ ਕਿ ਇਸਦਾ ਕੀ ਅਰਥ ਹੈ।

18“ਹੇ ਮਹਾਰਾਜ, ਅੱਤ ਮਹਾਨ ਪਰਮੇਸ਼ਵਰ ਨੇ ਤੇਰੇ ਪਿਤਾ ਨਬੂਕਦਨੱਸਰ ਨੂੰ ਪ੍ਰਭੂਤਾ ਅਤੇ ਮਹਾਨਤਾ ਅਤੇ ਮਹਿਮਾ ਅਤੇ ਸ਼ਾਨ ਦਿੱਤੀ ਹੈ।

19ਉਸ ਨੇ ਉਸ ਨੂੰ ਦਿੱਤੀ ਉੱਚ ਪਦਵੀ ਦੇ ਕਾਰਨ, ਸਾਰੀਆਂ ਕੌਮਾਂ ਅਤੇ ਹਰ ਭਾਸ਼ਾ ਦੇ ਲੋਕ ਉਸ ਤੋਂ ਕੰਬਦੇ ਅਤੇ ਡਰਦੇ ਸਨ। ਜਿਨ੍ਹਾਂ ਨੂੰ ਰਾਜਾ ਮਾਰਨਾ ਚਾਹੁੰਦਾ ਸੀ, ਉਸ ਨੇ ਮਾਰ ਦਿੱਤਾ; ਜਿਨ੍ਹਾਂ ਨੂੰ ਉਹ ਬਖਸ਼ਣਾ ਚਾਹੁੰਦਾ ਸੀ, ਉਸ ਨੇ ਬਖਸ਼ਿਆ; ਜਿਨ੍ਹਾਂ ਨੂੰ ਉਹ ਅੱਗੇ ਵਧਾਉਣਾ ਚਾਹੁੰਦਾ ਸੀ, ਉਹਨਾਂ ਵਧਾਇਆ; ਅਤੇ ਜਿਨ੍ਹਾਂ ਨੂੰ ਉਹ ਨਿਮਰ ਕਰਨਾ ਚਾਹੁੰਦਾ ਸੀ, ਉਸਨੇ ਨਿਮਰ ਕੀਤਾ।

20ਪਰ ਜਦੋਂ ਉਸ ਦਾ ਸੁਭਾਅ ਹੰਕਾਰੀ ਹੋ ਗਿਆ ਅਤੇ ਉਸ ਦਾ ਆਤਮਾ ਕਠੋਰ ਹੋਇਆ ਐਥੋਂ ਤੱਕ ਕਿ ਉਹ ਘਮੰਡ ਕਰਨ ਲੱਗਾ ਤਦ ਉਹ ਆਪਣੇ ਰਾਜ ਸਿੰਘਾਸਣ ਤੋਂ ਹਟਾਇਆ ਗਿਆ ਅਤੇ ਉਹ ਦੀ ਮਹਿਮਾ ਉਸ ਤੋਂ ਲੈ ਲਈ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.