ਦਾਨੀਏਲ 5

ਉਸ ਨੇ ਉਸ ਨੂੰ ਦਿੱਤੀ ਉੱਚ ਪਦਵੀ ਦੇ ਕਾਰਨ, ਸਾਰੀਆਂ ਕੌਮਾਂ ਅਤੇ ਹਰ ਭਾਸ਼ਾ ਦੇ ਲੋਕ ਉਸ ਤੋਂ ਕੰਬਦੇ ਅਤੇ ਡਰਦੇ ਸਨ। ਜਿਨ੍ਹਾਂ ਨੂੰ ਰਾਜਾ ਮਾਰਨਾ ਚਾਹੁੰਦਾ ਸੀ, ਉਸ ਨੇ ਮਾਰ ਦਿੱਤਾ; ਜਿਨ੍ਹਾਂ ਨੂੰ ਉਹ ਬਖਸ਼ਣਾ ਚਾਹੁੰਦਾ ਸੀ, ਉਸ ਨੇ ਬਖਸ਼ਿਆ; ਜਿਨ੍ਹਾਂ ਨੂੰ ਉਹ ਅੱਗੇ ਵਧਾਉਣਾ ਚਾਹੁੰਦਾ ਸੀ, ਉਹਨਾਂ ਵਧਾਇਆ; ਅਤੇ ਜਿਨ੍ਹਾਂ ਨੂੰ ਉਹ ਨਿਮਰ ਕਰਨਾ ਚਾਹੁੰਦਾ ਸੀ, ਉਸਨੇ ਨਿਮਰ ਕੀਤਾ।

Daniel 5:19 (UKJV) And for the majesty that he gave him, all people, nations, and languages, trembled and feared before him: whom he would he slew; and whom he would he kept alive; and whom he would he set up; and whom he would he put down.

17ਤਦ ਦਾਨੀਏਲ ਨੇ ਰਾਜੇ ਨੂੰ ਉੱਤਰ ਦਿੱਤਾ, “ਤੁਸੀਂ ਆਪਣੇ ਤੋਹਫ਼ੇ ਆਪਣੇ ਲਈ ਰੱਖ ਸਕਦੇ ਹੋ ਅਤੇ ਆਪਣਾ ਇਨਾਮ ਕਿਸੇ ਹੋਰ ਨੂੰ ਦੇ ਸਕਦੇ ਹੋ। ਫਿਰ ਵੀ, ਮੈਂ ਰਾਜੇ ਲਈ ਲਿਖਤ ਪੜ੍ਹਾਂਗਾ ਅਤੇ ਉਸਨੂੰ ਦੱਸਾਂਗਾ ਕਿ ਇਸਦਾ ਕੀ ਅਰਥ ਹੈ।

18“ਹੇ ਮਹਾਰਾਜ, ਅੱਤ ਮਹਾਨ ਪਰਮੇਸ਼ਵਰ ਨੇ ਤੇਰੇ ਪਿਤਾ ਨਬੂਕਦਨੱਸਰ ਨੂੰ ਪ੍ਰਭੂਤਾ ਅਤੇ ਮਹਾਨਤਾ ਅਤੇ ਮਹਿਮਾ ਅਤੇ ਸ਼ਾਨ ਦਿੱਤੀ ਹੈ।

19ਉਸ ਨੇ ਉਸ ਨੂੰ ਦਿੱਤੀ ਉੱਚ ਪਦਵੀ ਦੇ ਕਾਰਨ, ਸਾਰੀਆਂ ਕੌਮਾਂ ਅਤੇ ਹਰ ਭਾਸ਼ਾ ਦੇ ਲੋਕ ਉਸ ਤੋਂ ਕੰਬਦੇ ਅਤੇ ਡਰਦੇ ਸਨ। ਜਿਨ੍ਹਾਂ ਨੂੰ ਰਾਜਾ ਮਾਰਨਾ ਚਾਹੁੰਦਾ ਸੀ, ਉਸ ਨੇ ਮਾਰ ਦਿੱਤਾ; ਜਿਨ੍ਹਾਂ ਨੂੰ ਉਹ ਬਖਸ਼ਣਾ ਚਾਹੁੰਦਾ ਸੀ, ਉਸ ਨੇ ਬਖਸ਼ਿਆ; ਜਿਨ੍ਹਾਂ ਨੂੰ ਉਹ ਅੱਗੇ ਵਧਾਉਣਾ ਚਾਹੁੰਦਾ ਸੀ, ਉਹਨਾਂ ਵਧਾਇਆ; ਅਤੇ ਜਿਨ੍ਹਾਂ ਨੂੰ ਉਹ ਨਿਮਰ ਕਰਨਾ ਚਾਹੁੰਦਾ ਸੀ, ਉਸਨੇ ਨਿਮਰ ਕੀਤਾ।

20ਪਰ ਜਦੋਂ ਉਸ ਦਾ ਸੁਭਾਅ ਹੰਕਾਰੀ ਹੋ ਗਿਆ ਅਤੇ ਉਸ ਦਾ ਆਤਮਾ ਕਠੋਰ ਹੋਇਆ ਐਥੋਂ ਤੱਕ ਕਿ ਉਹ ਘਮੰਡ ਕਰਨ ਲੱਗਾ ਤਦ ਉਹ ਆਪਣੇ ਰਾਜ ਸਿੰਘਾਸਣ ਤੋਂ ਹਟਾਇਆ ਗਿਆ ਅਤੇ ਉਹ ਦੀ ਮਹਿਮਾ ਉਸ ਤੋਂ ਲੈ ਲਈ ਗਈ।

21ਉਹ ਮਨੁੱਖ ਲੋਕਾਂ ਵਿੱਚੋਂ ਛੇਕਿਆ ਗਿਆ ਅਤੇ ਉਸ ਦਾ ਮਨ ਪਸ਼ੂਆਂ ਜਿਹਾ ਬਣਿਆ ਅਤੇ ਉਜਾੜ ਦੇ ਗਧਿਆਂ ਨਾਲ ਵੱਸਦਾ ਸੀ ਅਤੇ ਉਹ ਨੂੰ ਬਲਦਾਂ ਵਾਂਗੂੰ ਘਾਹ ਚਰਾਉਂਦੇ ਸਨ ਅਤੇ ਉਹ ਦਾ ਸਰੀਰ ਅਕਾਸ਼ ਦੀ ਤ੍ਰੇਲ ਨਾਲ ਗਿੱਲਾ ਹੋਇਆ ਐਥੋਂ ਤੱਕ ਜੋ ਉਹ ਨੇ ਨਹੀਂ ਜਾਣਿਆ ਜੋ ਅੱਤ ਮਹਾਨ ਪਰਮੇਸ਼ਵਰ ਮਨੁੱਖਾਂ ਦੇ ਰਾਜ ਉੱਤੇ ਪ੍ਰਭੂਤਾ ਕਰਦਾ ਹੈ ਅਤੇ ਜਿਸ ਨੂੰ ਚਾਹੇ ਉਹ ਨੂੰ ਉਸ ਦੇ ਉੱਤੇ ਅਟੱਲ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.