ਦਾਨੀਏਲ 5

ਜਦੋਂ ਬੇਲਸ਼ੱਸਰ ਆਪਣੀ ਦਾਖਰਸ ਪੀ ਰਿਹਾ ਸੀ, ਉਸਨੇ ਹੁਕਮ ਦਿੱਤਾ ਕਿ ਉਹ ਸੋਨੇ ਅਤੇ ਚਾਂਦੀ ਦੇ ਭਾਂਡੇ ਲਿਆਉਣ ਜੋ ਉਸਦੇ ਪਿਤਾ ਨਬੂਕਦਨੱਸਰ ਨੇ ਯੇਰੂਸ਼ਲੇਮ ਦੇ ਮੰਦਰ ਵਿੱਚੋਂ ਲਿਆਏ ਸਨ, ਤਾਂ ਜੋ ਰਾਜਾ ਅਤੇ ਉਸ ਦੇ ਅਹਿਲਕਾਰ, ਉਸ ਦੀਆਂ ਪਤਨੀਆਂ ਅਤੇ ਉਸ ਦੀਆਂ ਰਖੇਲਾਂ ਉਹਨਾਂ ਵਿੱਚੋਂ ਪੀਣ।

Daniel 5:2 (UKJV) Belshazzar, while he tasted the wine, commanded to bring the golden and silver vessels which his father Nebuchadnezzar had taken out of the temple which was in Jerusalem; that the king, and his princes, his wives, and his concubines, might drink therein.

1ਰਾਜਾ ਬੇਲਸ਼ੱਸਰ ਨੇ ਆਪਣੇ ਇੱਕ ਹਜ਼ਾਰ ਅਹਿਲਕਾਰਾਂ ਲਈ ਇੱਕ ਵੱਡੀ ਦਾਅਵਤ ਦਿੱਤੀ ਅਤੇ ਉਹਨਾਂ ਨਾਲ ਸ਼ਰਾਬ ਪੀਤੀ।

2ਜਦੋਂ ਬੇਲਸ਼ੱਸਰ ਆਪਣੀ ਦਾਖਰਸ ਪੀ ਰਿਹਾ ਸੀ, ਉਸਨੇ ਹੁਕਮ ਦਿੱਤਾ ਕਿ ਉਹ ਸੋਨੇ ਅਤੇ ਚਾਂਦੀ ਦੇ ਭਾਂਡੇ ਲਿਆਉਣ ਜੋ ਉਸਦੇ ਪਿਤਾ ਨਬੂਕਦਨੱਸਰ ਨੇ ਯੇਰੂਸ਼ਲੇਮ ਦੇ ਮੰਦਰ ਵਿੱਚੋਂ ਲਿਆਏ ਸਨ, ਤਾਂ ਜੋ ਰਾਜਾ ਅਤੇ ਉਸ ਦੇ ਅਹਿਲਕਾਰ, ਉਸ ਦੀਆਂ ਪਤਨੀਆਂ ਅਤੇ ਉਸ ਦੀਆਂ ਰਖੇਲਾਂ ਉਹਨਾਂ ਵਿੱਚੋਂ ਪੀਣ।

3ਇਸ ਲਈ ਉਹਨਾਂ ਨੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਮੰਦਰ ਵਿੱਚੋਂ ਸੋਨੇ ਦੇ ਭਾਂਡੇ ਲਿਆਂਦੇ ਗਏ ਅਤੇ ਰਾਜਾ ਅਤੇ ਉਸ ਦੇ ਅਹਿਲਕਾਰਾਂ, ਉਸ ਦੀਆਂ ਪਤਨੀਆਂ ਅਤੇ ਉਸ ਦੀਆਂ ਰਖੇਲਾਂ ਨੇ ਉਹਨਾਂ ਵਿੱਚੋਂ ਪੀਤਾ।

4ਜਦੋਂ ਉਹ ਸ਼ਰਾਬ ਪੀਂਦੇ ਸਨ, ਉਹਨਾਂ ਨੇ ਸੋਨੇ ਅਤੇ ਚਾਂਦੀ, ਪਿੱਤਲ, ਲੋਹੇ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਉਸਤਤ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.