ਦਾਨੀਏਲ 5

ਇਸ ਲਈ ਉਹਨਾਂ ਨੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਮੰਦਰ ਵਿੱਚੋਂ ਸੋਨੇ ਦੇ ਭਾਂਡੇ ਲਿਆਂਦੇ ਗਏ ਅਤੇ ਰਾਜਾ ਅਤੇ ਉਸ ਦੇ ਅਹਿਲਕਾਰਾਂ, ਉਸ ਦੀਆਂ ਪਤਨੀਆਂ ਅਤੇ ਉਸ ਦੀਆਂ ਰਖੇਲਾਂ ਨੇ ਉਹਨਾਂ ਵਿੱਚੋਂ ਪੀਤਾ।

Daniel 5:3 (UKJV) Then they brought the golden vessels that were taken out of the temple of the house of God which was at Jerusalem; and the king, and his princes, his wives, and his concubines, drank in them.

1ਰਾਜਾ ਬੇਲਸ਼ੱਸਰ ਨੇ ਆਪਣੇ ਇੱਕ ਹਜ਼ਾਰ ਅਹਿਲਕਾਰਾਂ ਲਈ ਇੱਕ ਵੱਡੀ ਦਾਅਵਤ ਦਿੱਤੀ ਅਤੇ ਉਹਨਾਂ ਨਾਲ ਸ਼ਰਾਬ ਪੀਤੀ।

2ਜਦੋਂ ਬੇਲਸ਼ੱਸਰ ਆਪਣੀ ਦਾਖਰਸ ਪੀ ਰਿਹਾ ਸੀ, ਉਸਨੇ ਹੁਕਮ ਦਿੱਤਾ ਕਿ ਉਹ ਸੋਨੇ ਅਤੇ ਚਾਂਦੀ ਦੇ ਭਾਂਡੇ ਲਿਆਉਣ ਜੋ ਉਸਦੇ ਪਿਤਾ ਨਬੂਕਦਨੱਸਰ ਨੇ ਯੇਰੂਸ਼ਲੇਮ ਦੇ ਮੰਦਰ ਵਿੱਚੋਂ ਲਿਆਏ ਸਨ, ਤਾਂ ਜੋ ਰਾਜਾ ਅਤੇ ਉਸ ਦੇ ਅਹਿਲਕਾਰ, ਉਸ ਦੀਆਂ ਪਤਨੀਆਂ ਅਤੇ ਉਸ ਦੀਆਂ ਰਖੇਲਾਂ ਉਹਨਾਂ ਵਿੱਚੋਂ ਪੀਣ।

3ਇਸ ਲਈ ਉਹਨਾਂ ਨੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਮੰਦਰ ਵਿੱਚੋਂ ਸੋਨੇ ਦੇ ਭਾਂਡੇ ਲਿਆਂਦੇ ਗਏ ਅਤੇ ਰਾਜਾ ਅਤੇ ਉਸ ਦੇ ਅਹਿਲਕਾਰਾਂ, ਉਸ ਦੀਆਂ ਪਤਨੀਆਂ ਅਤੇ ਉਸ ਦੀਆਂ ਰਖੇਲਾਂ ਨੇ ਉਹਨਾਂ ਵਿੱਚੋਂ ਪੀਤਾ।

4ਜਦੋਂ ਉਹ ਸ਼ਰਾਬ ਪੀਂਦੇ ਸਨ, ਉਹਨਾਂ ਨੇ ਸੋਨੇ ਅਤੇ ਚਾਂਦੀ, ਪਿੱਤਲ, ਲੋਹੇ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਉਸਤਤ ਕੀਤੀ।

5ਅਚਾਨਕ ਇੱਕ ਮਨੁੱਖ ਦੇ ਹੱਥ ਦੀਆਂ ਉਂਗਲਾਂ ਪਰਗਟ ਹੋਈਆਂ ਅਤੇ ਸ਼ਾਹੀ ਮਹਿਲ ਵਿੱਚ ਸ਼ਮਾਦਾਨ ਦੇ ਕੋਲ ਕੰਧ ਉੱਤੇ ਲਿਖਿਆ ਹੋਇਆ ਅਤੇ ਰਾਜੇ ਨੇ ਹੱਥ ਦਾ ਉਹ ਹਿੱਸਾ ਜੋ ਲਿਖਦਾ ਸੀ ਵੇਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.