ਦਾਨੀਏਲ 7

ਉਹ ਅੱਤ ਮਹਾਨ ਦੇ ਵਿਰੁੱਧ ਬੋਲੇਗਾ ਅਤੇ ਆਪਣੇ ਪਵਿੱਤਰ ਲੋਕਾਂ ਉੱਤੇ ਜ਼ੁਲਮ ਕਰੇਗਾ ਅਤੇ ਚਾਹੇਗਾ ਕਿ ਨਿਯੁਕਤ ਸਮਿਆਂ ਅਤੇ ਬਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਐਥੋਂ ਤੱਕ ਇੱਕ ਸਮਾਂ ਅਤੇ ਸਮੇਂ ਅਤੇ ਅੱਧਾ ਸਮਾਂ ਲੰਘ ਜਾਵੇਗਾ ਤਕਰੀਬਨ ਸਾਢੇ ਤਿੰਨ ਸਾਲ।

Daniel 7:25 (UKJV) And he shall speak great words against the most High, and shall wear out the saints of the most High, and think to change times and laws: and they shall be given into his hand until a time and times and the dividing of time.

23“ਉਸਨੇ ਮੈਨੂੰ ਇਹ ਸਪੱਸ਼ਟੀਕਰਨ ਦਿੱਤਾ: ‘ਚੌਥਾ ਦਰਿੰਦਾ ਚੌਥਾ ਰਾਜ ਹੈ ਜੋ ਧਰਤੀ ਉੱਤੇ ਪ੍ਰਗਟ ਹੋਵੇਗਾ। ਇਹ ਬਾਕੀ ਸਾਰੇ ਰਾਜਾਂ ਨਾਲੋਂ ਵੱਖਰਾ ਹੋਵੇਗਾ ਅਤੇ ਸਾਰੀ ਧਰਤੀ ਨੂੰ ਨਿਗਲ ਜਾਵੇਗਾ, ਇਸ ਨੂੰ ਲਤਾੜ ਸੁੱਟੇਗਾ ਅਤੇ ਕੁਚਲ ਦੇਵੇਗਾ।

24ਦਸ ਸਿੰਗ ਦਸ ਰਾਜੇ ਹਨ ਜੋ ਇਸ ਰਾਜ ਤੋਂ ਆਉਣਗੇ। ਉਹਨਾਂ ਤੋਂ ਬਾਅਦ ਇੱਕ ਹੋਰ ਰਾਜਾ ਆਵੇਗਾ, ਜੋ ਪਹਿਲੇ ਲੋਕਾਂ ਨਾਲੋਂ ਵੱਖਰਾ ਹੋਵੇਗਾ; ਉਹ ਤਿੰਨ ਰਾਜਿਆਂ ਨੂੰ ਆਪਣੇ ਅਧੀਨ ਕਰੇਗਾ।

25ਉਹ ਅੱਤ ਮਹਾਨ ਦੇ ਵਿਰੁੱਧ ਬੋਲੇਗਾ ਅਤੇ ਆਪਣੇ ਪਵਿੱਤਰ ਲੋਕਾਂ ਉੱਤੇ ਜ਼ੁਲਮ ਕਰੇਗਾ ਅਤੇ ਚਾਹੇਗਾ ਕਿ ਨਿਯੁਕਤ ਸਮਿਆਂ ਅਤੇ ਬਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਐਥੋਂ ਤੱਕ ਇੱਕ ਸਮਾਂ ਅਤੇ ਸਮੇਂ ਅਤੇ ਅੱਧਾ ਸਮਾਂ ਲੰਘ ਜਾਵੇਗਾ ਤਕਰੀਬਨ ਸਾਢੇ ਤਿੰਨ ਸਾਲ।

26“ ‘ਪਰ ਅਦਾਲਤ ਬੈਠੇਗੀ, ਅਤੇ ਉਸਦੀ ਸ਼ਕਤੀ ਖੋਹ ਲਈ ਜਾਵੇਗੀ ਅਤੇ ਹਮੇਸ਼ਾ ਲਈ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ।

27ਫਿਰ ਸਵਰਗ ਦੇ ਹੇਠਾਂ ਸਾਰੇ ਰਾਜਾਂ ਦੀ ਪ੍ਰਭੂਤਾ, ਸ਼ਕਤੀ ਅਤੇ ਮਹਾਨਤਾ ਸਰਬ ਉੱਚ ਦੇ ਪਵਿੱਤਰ ਲੋਕਾਂ ਨੂੰ ਸੌਂਪ ਦਿੱਤੀ ਜਾਵੇਗੀ। ਉਸਦਾ ਰਾਜ ਇੱਕ ਸਦੀਵੀ ਰਾਜ ਹੋਵੇਗਾ, ਅਤੇ ਸਾਰੇ ਸ਼ਾਸਕ ਉਸਦੀ ਉਪਾਸਨਾ ਕਰਨਗੇ ਅਤੇ ਉਸਦੀ ਪਾਲਣਾ ਕਰਨਗੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.