ਦਾਨੀਏਲ 7

ਦਸ ਸਿੰਗ ਦਸ ਰਾਜੇ ਹਨ ਜੋ ਇਸ ਰਾਜ ਤੋਂ ਆਉਣਗੇ। ਉਹਨਾਂ ਤੋਂ ਬਾਅਦ ਇੱਕ ਹੋਰ ਰਾਜਾ ਆਵੇਗਾ, ਜੋ ਪਹਿਲੇ ਲੋਕਾਂ ਨਾਲੋਂ ਵੱਖਰਾ ਹੋਵੇਗਾ; ਉਹ ਤਿੰਨ ਰਾਜਿਆਂ ਨੂੰ ਆਪਣੇ ਅਧੀਨ ਕਰੇਗਾ।

Daniel 7:24 (UKJV) And the ten horns out of this kingdom are ten kings that shall arise: and another shall rise after them; and he shall be diverse from the first, and he shall subdue three kings.

22ਜਦ ਤੱਕ ਅੱਤ ਪ੍ਰਾਚੀਨ ਨਾ ਆਇਆ ਅਤੇ ਅੱਤ ਮਹਾਨ ਦੇ ਪਵਿੱਤਰ ਲੋਕਾਂ ਦੇ ਹੱਕ ਵਿੱਚ ਨਿਆਂ ਸੁਣਾਇਆ, ਅਤੇ ਉਹ ਸਮਾਂ ਆਇਆ ਜਦੋਂ ਉਹ ਰਾਜ ਦੇ ਮਾਲਕ ਹੋ ਗਏ।

23“ਉਸਨੇ ਮੈਨੂੰ ਇਹ ਸਪੱਸ਼ਟੀਕਰਨ ਦਿੱਤਾ: ‘ਚੌਥਾ ਦਰਿੰਦਾ ਚੌਥਾ ਰਾਜ ਹੈ ਜੋ ਧਰਤੀ ਉੱਤੇ ਪ੍ਰਗਟ ਹੋਵੇਗਾ। ਇਹ ਬਾਕੀ ਸਾਰੇ ਰਾਜਾਂ ਨਾਲੋਂ ਵੱਖਰਾ ਹੋਵੇਗਾ ਅਤੇ ਸਾਰੀ ਧਰਤੀ ਨੂੰ ਨਿਗਲ ਜਾਵੇਗਾ, ਇਸ ਨੂੰ ਲਤਾੜ ਸੁੱਟੇਗਾ ਅਤੇ ਕੁਚਲ ਦੇਵੇਗਾ।

24ਦਸ ਸਿੰਗ ਦਸ ਰਾਜੇ ਹਨ ਜੋ ਇਸ ਰਾਜ ਤੋਂ ਆਉਣਗੇ। ਉਹਨਾਂ ਤੋਂ ਬਾਅਦ ਇੱਕ ਹੋਰ ਰਾਜਾ ਆਵੇਗਾ, ਜੋ ਪਹਿਲੇ ਲੋਕਾਂ ਨਾਲੋਂ ਵੱਖਰਾ ਹੋਵੇਗਾ; ਉਹ ਤਿੰਨ ਰਾਜਿਆਂ ਨੂੰ ਆਪਣੇ ਅਧੀਨ ਕਰੇਗਾ।

25ਉਹ ਅੱਤ ਮਹਾਨ ਦੇ ਵਿਰੁੱਧ ਬੋਲੇਗਾ ਅਤੇ ਆਪਣੇ ਪਵਿੱਤਰ ਲੋਕਾਂ ਉੱਤੇ ਜ਼ੁਲਮ ਕਰੇਗਾ ਅਤੇ ਚਾਹੇਗਾ ਕਿ ਨਿਯੁਕਤ ਸਮਿਆਂ ਅਤੇ ਬਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਐਥੋਂ ਤੱਕ ਇੱਕ ਸਮਾਂ ਅਤੇ ਸਮੇਂ ਅਤੇ ਅੱਧਾ ਸਮਾਂ ਲੰਘ ਜਾਵੇਗਾ ਤਕਰੀਬਨ ਸਾਢੇ ਤਿੰਨ ਸਾਲ।

26“ ‘ਪਰ ਅਦਾਲਤ ਬੈਠੇਗੀ, ਅਤੇ ਉਸਦੀ ਸ਼ਕਤੀ ਖੋਹ ਲਈ ਜਾਵੇਗੀ ਅਤੇ ਹਮੇਸ਼ਾ ਲਈ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.