ਦਾਨੀਏਲ 7

ਜਦ ਤੱਕ ਅੱਤ ਪ੍ਰਾਚੀਨ ਨਾ ਆਇਆ ਅਤੇ ਅੱਤ ਮਹਾਨ ਦੇ ਪਵਿੱਤਰ ਲੋਕਾਂ ਦੇ ਹੱਕ ਵਿੱਚ ਨਿਆਂ ਸੁਣਾਇਆ, ਅਤੇ ਉਹ ਸਮਾਂ ਆਇਆ ਜਦੋਂ ਉਹ ਰਾਜ ਦੇ ਮਾਲਕ ਹੋ ਗਏ।

Daniel 7:22 (UKJV) Until the Ancient of days came, and judgment was given to the saints of the most High; and the time came that the saints possessed the kingdom.

20ਮੈਂ ਇਸ ਦੇ ਸਿਰ ਦੇ ਦਸ ਸਿੰਗਾਂ ਬਾਰੇ ਅਤੇ ਦੂਜੇ ਸਿੰਗ ਬਾਰੇ ਵੀ ਜਾਣਨਾ ਚਾਹੁੰਦਾ ਸੀ, ਜਿਸ ਦੇ ਅੱਗੇ ਤਿੰਨ ਡਿੱਗੇ ਸਨ ਉਹ ਸਿੰਗ ਜੋ ਦੂਜਿਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਸੀ ਅਤੇ ਜਿਸ ਦੀਆਂ ਅੱਖਾਂ ਅਤੇ ਮੂੰਹ ਸੀ ਜੋ ਸ਼ੇਖੀ ਨਾਲ ਬੋਲਦਾ ਸੀ।

21ਜਿਵੇਂ ਮੈਂ ਵੇਖਦਾ ਸੀ, ਇਹ ਸਿੰਗ ਪਵਿੱਤਰ ਲੋਕਾਂ ਦੇ ਵਿਰੁੱਧ ਲੜ ਰਿਹਾ ਸੀ ਅਤੇ ਉਹਨਾਂ ਨੂੰ ਹਰਾਉਂਦਾ ਸੀ,

22ਜਦ ਤੱਕ ਅੱਤ ਪ੍ਰਾਚੀਨ ਨਾ ਆਇਆ ਅਤੇ ਅੱਤ ਮਹਾਨ ਦੇ ਪਵਿੱਤਰ ਲੋਕਾਂ ਦੇ ਹੱਕ ਵਿੱਚ ਨਿਆਂ ਸੁਣਾਇਆ, ਅਤੇ ਉਹ ਸਮਾਂ ਆਇਆ ਜਦੋਂ ਉਹ ਰਾਜ ਦੇ ਮਾਲਕ ਹੋ ਗਏ।

23“ਉਸਨੇ ਮੈਨੂੰ ਇਹ ਸਪੱਸ਼ਟੀਕਰਨ ਦਿੱਤਾ: ‘ਚੌਥਾ ਦਰਿੰਦਾ ਚੌਥਾ ਰਾਜ ਹੈ ਜੋ ਧਰਤੀ ਉੱਤੇ ਪ੍ਰਗਟ ਹੋਵੇਗਾ। ਇਹ ਬਾਕੀ ਸਾਰੇ ਰਾਜਾਂ ਨਾਲੋਂ ਵੱਖਰਾ ਹੋਵੇਗਾ ਅਤੇ ਸਾਰੀ ਧਰਤੀ ਨੂੰ ਨਿਗਲ ਜਾਵੇਗਾ, ਇਸ ਨੂੰ ਲਤਾੜ ਸੁੱਟੇਗਾ ਅਤੇ ਕੁਚਲ ਦੇਵੇਗਾ।

24ਦਸ ਸਿੰਗ ਦਸ ਰਾਜੇ ਹਨ ਜੋ ਇਸ ਰਾਜ ਤੋਂ ਆਉਣਗੇ। ਉਹਨਾਂ ਤੋਂ ਬਾਅਦ ਇੱਕ ਹੋਰ ਰਾਜਾ ਆਵੇਗਾ, ਜੋ ਪਹਿਲੇ ਲੋਕਾਂ ਨਾਲੋਂ ਵੱਖਰਾ ਹੋਵੇਗਾ; ਉਹ ਤਿੰਨ ਰਾਜਿਆਂ ਨੂੰ ਆਪਣੇ ਅਧੀਨ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.