ਦਾਨੀਏਲ 7

ਜਿਵੇਂ ਮੈਂ ਵੇਖਦਾ ਸੀ, ਇਹ ਸਿੰਗ ਪਵਿੱਤਰ ਲੋਕਾਂ ਦੇ ਵਿਰੁੱਧ ਲੜ ਰਿਹਾ ਸੀ ਅਤੇ ਉਹਨਾਂ ਨੂੰ ਹਰਾਉਂਦਾ ਸੀ,

Daniel 7:21 (UKJV) I beheld, and the same horn made war with the saints, and prevailed against them;

19“ਫਿਰ ਮੈਂ ਚੌਥੇ ਦਰਿੰਦੇ ਦਾ ਅਰਥ ਜਾਣਨਾ ਚਾਹੁੰਦਾ ਸੀ, ਜੋ ਬਾਕੀ ਸਾਰਿਆਂ ਨਾਲੋਂ ਵੱਖਰਾ ਸੀ ਅਤੇ ਸਭ ਤੋਂ ਭਿਆਨਕ ਸੀ, ਆਪਣੇ ਲੋਹੇ ਦੇ ਦੰਦਾਂ ਅਤੇ ਪਿੱਤਲ ਦੇ ਪੰਜਿਆਂ ਨਾਲ ਉਹ ਦਰਿੰਦਾ ਜਿਸ ਨੇ ਆਪਣੇ ਸ਼ਿਕਾਰਾਂ ਨੂੰ ਕੁਚਲਿਆ ਅਤੇ ਨਿਗਲ ਲਿਆ ਅਤੇ ਜੋ ਬਚਿਆ ਸੀ ਉਸ ਨੂੰ ਪੈਰਾਂ ਹੇਠ ਮਿੱਧਿਆ।

20ਮੈਂ ਇਸ ਦੇ ਸਿਰ ਦੇ ਦਸ ਸਿੰਗਾਂ ਬਾਰੇ ਅਤੇ ਦੂਜੇ ਸਿੰਗ ਬਾਰੇ ਵੀ ਜਾਣਨਾ ਚਾਹੁੰਦਾ ਸੀ, ਜਿਸ ਦੇ ਅੱਗੇ ਤਿੰਨ ਡਿੱਗੇ ਸਨ ਉਹ ਸਿੰਗ ਜੋ ਦੂਜਿਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਸੀ ਅਤੇ ਜਿਸ ਦੀਆਂ ਅੱਖਾਂ ਅਤੇ ਮੂੰਹ ਸੀ ਜੋ ਸ਼ੇਖੀ ਨਾਲ ਬੋਲਦਾ ਸੀ।

21ਜਿਵੇਂ ਮੈਂ ਵੇਖਦਾ ਸੀ, ਇਹ ਸਿੰਗ ਪਵਿੱਤਰ ਲੋਕਾਂ ਦੇ ਵਿਰੁੱਧ ਲੜ ਰਿਹਾ ਸੀ ਅਤੇ ਉਹਨਾਂ ਨੂੰ ਹਰਾਉਂਦਾ ਸੀ,

22ਜਦ ਤੱਕ ਅੱਤ ਪ੍ਰਾਚੀਨ ਨਾ ਆਇਆ ਅਤੇ ਅੱਤ ਮਹਾਨ ਦੇ ਪਵਿੱਤਰ ਲੋਕਾਂ ਦੇ ਹੱਕ ਵਿੱਚ ਨਿਆਂ ਸੁਣਾਇਆ, ਅਤੇ ਉਹ ਸਮਾਂ ਆਇਆ ਜਦੋਂ ਉਹ ਰਾਜ ਦੇ ਮਾਲਕ ਹੋ ਗਏ।

23“ਉਸਨੇ ਮੈਨੂੰ ਇਹ ਸਪੱਸ਼ਟੀਕਰਨ ਦਿੱਤਾ: ‘ਚੌਥਾ ਦਰਿੰਦਾ ਚੌਥਾ ਰਾਜ ਹੈ ਜੋ ਧਰਤੀ ਉੱਤੇ ਪ੍ਰਗਟ ਹੋਵੇਗਾ। ਇਹ ਬਾਕੀ ਸਾਰੇ ਰਾਜਾਂ ਨਾਲੋਂ ਵੱਖਰਾ ਹੋਵੇਗਾ ਅਤੇ ਸਾਰੀ ਧਰਤੀ ਨੂੰ ਨਿਗਲ ਜਾਵੇਗਾ, ਇਸ ਨੂੰ ਲਤਾੜ ਸੁੱਟੇਗਾ ਅਤੇ ਕੁਚਲ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.