ਦਾਨੀਏਲ 7

“ਫਿਰ ਮੈਂ ਚੌਥੇ ਦਰਿੰਦੇ ਦਾ ਅਰਥ ਜਾਣਨਾ ਚਾਹੁੰਦਾ ਸੀ, ਜੋ ਬਾਕੀ ਸਾਰਿਆਂ ਨਾਲੋਂ ਵੱਖਰਾ ਸੀ ਅਤੇ ਸਭ ਤੋਂ ਭਿਆਨਕ ਸੀ, ਆਪਣੇ ਲੋਹੇ ਦੇ ਦੰਦਾਂ ਅਤੇ ਪਿੱਤਲ ਦੇ ਪੰਜਿਆਂ ਨਾਲ ਉਹ ਦਰਿੰਦਾ ਜਿਸ ਨੇ ਆਪਣੇ ਸ਼ਿਕਾਰਾਂ ਨੂੰ ਕੁਚਲਿਆ ਅਤੇ ਨਿਗਲ ਲਿਆ ਅਤੇ ਜੋ ਬਚਿਆ ਸੀ ਉਸ ਨੂੰ ਪੈਰਾਂ ਹੇਠ ਮਿੱਧਿਆ।

Daniel 7:19 (UKJV) Then I would know the truth of the fourth beast, which was diverse from all the others, exceeding dreadful, whose teeth were of iron, and his nails of brass; which devoured, brake in pieces, and stamped the residue with his feet;

17‘ਚਾਰ ਵੱਡੇ ਦਰਿੰਦੇ ਚਾਰ ਰਾਜੇ ਹਨ ਜੋ ਧਰਤੀ ਤੋਂ ਉੱਠਣਗੇ।

18ਪਰ ਅੱਤ ਮਹਾਨ ਦੇ ਪਵਿੱਤਰ ਲੋਕ ਰਾਜ ਪ੍ਰਾਪਤ ਕਰਨਗੇ ਅਤੇ ਇਸ ਨੂੰ ਸਦਾ ਲਈ ਪ੍ਰਾਪਤ ਕਰਨਗੇ ਹਾਂ, ਸਦਾ ਅਤੇ ਸਦਾ ਲਈ।’

19“ਫਿਰ ਮੈਂ ਚੌਥੇ ਦਰਿੰਦੇ ਦਾ ਅਰਥ ਜਾਣਨਾ ਚਾਹੁੰਦਾ ਸੀ, ਜੋ ਬਾਕੀ ਸਾਰਿਆਂ ਨਾਲੋਂ ਵੱਖਰਾ ਸੀ ਅਤੇ ਸਭ ਤੋਂ ਭਿਆਨਕ ਸੀ, ਆਪਣੇ ਲੋਹੇ ਦੇ ਦੰਦਾਂ ਅਤੇ ਪਿੱਤਲ ਦੇ ਪੰਜਿਆਂ ਨਾਲ ਉਹ ਦਰਿੰਦਾ ਜਿਸ ਨੇ ਆਪਣੇ ਸ਼ਿਕਾਰਾਂ ਨੂੰ ਕੁਚਲਿਆ ਅਤੇ ਨਿਗਲ ਲਿਆ ਅਤੇ ਜੋ ਬਚਿਆ ਸੀ ਉਸ ਨੂੰ ਪੈਰਾਂ ਹੇਠ ਮਿੱਧਿਆ।

20ਮੈਂ ਇਸ ਦੇ ਸਿਰ ਦੇ ਦਸ ਸਿੰਗਾਂ ਬਾਰੇ ਅਤੇ ਦੂਜੇ ਸਿੰਗ ਬਾਰੇ ਵੀ ਜਾਣਨਾ ਚਾਹੁੰਦਾ ਸੀ, ਜਿਸ ਦੇ ਅੱਗੇ ਤਿੰਨ ਡਿੱਗੇ ਸਨ ਉਹ ਸਿੰਗ ਜੋ ਦੂਜਿਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਸੀ ਅਤੇ ਜਿਸ ਦੀਆਂ ਅੱਖਾਂ ਅਤੇ ਮੂੰਹ ਸੀ ਜੋ ਸ਼ੇਖੀ ਨਾਲ ਬੋਲਦਾ ਸੀ।

21ਜਿਵੇਂ ਮੈਂ ਵੇਖਦਾ ਸੀ, ਇਹ ਸਿੰਗ ਪਵਿੱਤਰ ਲੋਕਾਂ ਦੇ ਵਿਰੁੱਧ ਲੜ ਰਿਹਾ ਸੀ ਅਤੇ ਉਹਨਾਂ ਨੂੰ ਹਰਾਉਂਦਾ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.