ਦਾਨੀਏਲ 7

ਮੈਂ ਇਸ ਦੇ ਸਿਰ ਦੇ ਦਸ ਸਿੰਗਾਂ ਬਾਰੇ ਅਤੇ ਦੂਜੇ ਸਿੰਗ ਬਾਰੇ ਵੀ ਜਾਣਨਾ ਚਾਹੁੰਦਾ ਸੀ, ਜਿਸ ਦੇ ਅੱਗੇ ਤਿੰਨ ਡਿੱਗੇ ਸਨ ਉਹ ਸਿੰਗ ਜੋ ਦੂਜਿਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਸੀ ਅਤੇ ਜਿਸ ਦੀਆਂ ਅੱਖਾਂ ਅਤੇ ਮੂੰਹ ਸੀ ਜੋ ਸ਼ੇਖੀ ਨਾਲ ਬੋਲਦਾ ਸੀ।

Daniel 7:20 (UKJV) And of the ten horns that were in his head, and of the other which came up, and before whom three fell; even of that horn that had eyes, and a mouth that spoke very great things, whose look was more stout than his fellows.

18ਪਰ ਅੱਤ ਮਹਾਨ ਦੇ ਪਵਿੱਤਰ ਲੋਕ ਰਾਜ ਪ੍ਰਾਪਤ ਕਰਨਗੇ ਅਤੇ ਇਸ ਨੂੰ ਸਦਾ ਲਈ ਪ੍ਰਾਪਤ ਕਰਨਗੇ ਹਾਂ, ਸਦਾ ਅਤੇ ਸਦਾ ਲਈ।’

19“ਫਿਰ ਮੈਂ ਚੌਥੇ ਦਰਿੰਦੇ ਦਾ ਅਰਥ ਜਾਣਨਾ ਚਾਹੁੰਦਾ ਸੀ, ਜੋ ਬਾਕੀ ਸਾਰਿਆਂ ਨਾਲੋਂ ਵੱਖਰਾ ਸੀ ਅਤੇ ਸਭ ਤੋਂ ਭਿਆਨਕ ਸੀ, ਆਪਣੇ ਲੋਹੇ ਦੇ ਦੰਦਾਂ ਅਤੇ ਪਿੱਤਲ ਦੇ ਪੰਜਿਆਂ ਨਾਲ ਉਹ ਦਰਿੰਦਾ ਜਿਸ ਨੇ ਆਪਣੇ ਸ਼ਿਕਾਰਾਂ ਨੂੰ ਕੁਚਲਿਆ ਅਤੇ ਨਿਗਲ ਲਿਆ ਅਤੇ ਜੋ ਬਚਿਆ ਸੀ ਉਸ ਨੂੰ ਪੈਰਾਂ ਹੇਠ ਮਿੱਧਿਆ।

20ਮੈਂ ਇਸ ਦੇ ਸਿਰ ਦੇ ਦਸ ਸਿੰਗਾਂ ਬਾਰੇ ਅਤੇ ਦੂਜੇ ਸਿੰਗ ਬਾਰੇ ਵੀ ਜਾਣਨਾ ਚਾਹੁੰਦਾ ਸੀ, ਜਿਸ ਦੇ ਅੱਗੇ ਤਿੰਨ ਡਿੱਗੇ ਸਨ ਉਹ ਸਿੰਗ ਜੋ ਦੂਜਿਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਸੀ ਅਤੇ ਜਿਸ ਦੀਆਂ ਅੱਖਾਂ ਅਤੇ ਮੂੰਹ ਸੀ ਜੋ ਸ਼ੇਖੀ ਨਾਲ ਬੋਲਦਾ ਸੀ।

21ਜਿਵੇਂ ਮੈਂ ਵੇਖਦਾ ਸੀ, ਇਹ ਸਿੰਗ ਪਵਿੱਤਰ ਲੋਕਾਂ ਦੇ ਵਿਰੁੱਧ ਲੜ ਰਿਹਾ ਸੀ ਅਤੇ ਉਹਨਾਂ ਨੂੰ ਹਰਾਉਂਦਾ ਸੀ,

22ਜਦ ਤੱਕ ਅੱਤ ਪ੍ਰਾਚੀਨ ਨਾ ਆਇਆ ਅਤੇ ਅੱਤ ਮਹਾਨ ਦੇ ਪਵਿੱਤਰ ਲੋਕਾਂ ਦੇ ਹੱਕ ਵਿੱਚ ਨਿਆਂ ਸੁਣਾਇਆ, ਅਤੇ ਉਹ ਸਮਾਂ ਆਇਆ ਜਦੋਂ ਉਹ ਰਾਜ ਦੇ ਮਾਲਕ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.