ਦਾਨੀਏਲ 7

“ਪਹਿਲਾ ਇੱਕ ਬੱਬਰ ਸ਼ੇਰ ਵਰਗਾ ਸੀ ਅਤੇ ਉਸਦੇ ਇੱਕ ਬਾਜ਼ ਦੇ ਵਾਂਗ ਖੰਭ ਸਨ। ਮੈਂ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਉਸਦੇ ਖੰਭਾਂ ਨੂੰ ਪਾੜ ਨਹੀਂ ਦਿੱਤਾ ਗਿਆ ਅਤੇ ਇਸਨੂੰ ਜ਼ਮੀਨ ਤੋਂ ਉੱਚਾ ਚੁੱਕਿਆ ਗਿਆ ਤਾਂ ਕਿ ਇਹ ਮਨੁੱਖ ਵਾਂਗ ਦੋ ਪੈਰਾਂ ਤੇ ਖੜ੍ਹਾ ਹੋ ਗਿਆ ਅਤੇ ਮਨੁੱਖ ਦਾ ਮਨ ਉਸ ਨੂੰ ਦਿੱਤਾ ਗਿਆ।

Daniel 7:4 (UKJV) The first was like a lion, and had eagle's wings: I beheld till the wings thereof were plucked, and it was lifted up from the earth, and made stand upon the feet as a man, and a man's heart was given to it.

2ਦਾਨੀਏਲ ਨੇ ਕਿਹਾ: “ਰਾਤ ਨੂੰ ਮੈਂ ਆਪਣੇ ਦਰਸ਼ਣ ਵਿੱਚ ਦੇਖਿਆ ਅਤੇ ਮੇਰੇ ਸਾਹਮਣੇ ਅਕਾਸ਼ ਦੀਆਂ ਚਾਰ ਹਵਾਵਾਂ ਵੱਡੇ ਸਮੁੰਦਰ ਉੱਤੇ ਜੋਰ ਨਾਲ ਵਗੀਆਂ।

3ਅਤੇ ਸਮੁੰਦਰ ਵਿੱਚੋਂ ਚਾਰ ਵੱਡੇ-ਵੱਡੇ ਦਰਿੰਦੇ ਨਿੱਕਲੇ, ਜੋ ਇੱਕ-ਦੂਜੇ ਨਾਲੋਂ ਵੱਖੋ-ਵੱਖ ਸਨ।

4“ਪਹਿਲਾ ਇੱਕ ਬੱਬਰ ਸ਼ੇਰ ਵਰਗਾ ਸੀ ਅਤੇ ਉਸਦੇ ਇੱਕ ਬਾਜ਼ ਦੇ ਵਾਂਗ ਖੰਭ ਸਨ। ਮੈਂ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਉਸਦੇ ਖੰਭਾਂ ਨੂੰ ਪਾੜ ਨਹੀਂ ਦਿੱਤਾ ਗਿਆ ਅਤੇ ਇਸਨੂੰ ਜ਼ਮੀਨ ਤੋਂ ਉੱਚਾ ਚੁੱਕਿਆ ਗਿਆ ਤਾਂ ਕਿ ਇਹ ਮਨੁੱਖ ਵਾਂਗ ਦੋ ਪੈਰਾਂ ਤੇ ਖੜ੍ਹਾ ਹੋ ਗਿਆ ਅਤੇ ਮਨੁੱਖ ਦਾ ਮਨ ਉਸ ਨੂੰ ਦਿੱਤਾ ਗਿਆ।

5“ਅਤੇ ਫਿਰ ਕੀ ਵੇਖਦਾ ਹਾਂ ਜੋ ਦੂਜਾ ਦਰਿੰਦਾ ਰਿੱਛ ਵਰਗਾ ਸੀ। ਉਹ ਇੱਕ ਪਾਸੇ ਵੱਲ ਖੜਾ ਹੋ ਗਿਆ ਅਤੇ ਉਹ ਦੇ ਮੂੰਹ ਵਿੱਚ ਉਹ ਦੇ ਦੰਦਾਂ ਦੇ ਵਿਚਕਾਰ ਤਿੰਨ ਪਸਲੀਆਂ ਸਨ। ‘ਉਹਨਾਂ ਨੇ ਉਸ ਨੂੰ ਆਖਿਆ ਕਿ ਉੱਠ ਅਤੇ ਢੇਰ ਸਾਰਾ ਮਾਸ ਖਾਹ!’

6“ਉਸ ਤੋਂ ਬਾਅਦ, ਮੈਂ ਦੇਖਿਆ, ਅਤੇ ਮੇਰੇ ਸਾਹਮਣੇ ਇੱਕ ਹੋਰ ਜਾਨਵਰ ਸੀ, ਜੋ ਕਿ ਚੀਤੇ ਵਰਗਾ ਸੀ ਉੱਠਿਆ। ਅਤੇ ਇਸਦੀ ਪਿੱਠ ਉੱਤੇ ਪੰਛੀ ਦੇ ਵਾਂਗ ਚਾਰ ਖੰਭ ਸਨ। ਇਸ ਦਰਿੰਦੇ ਦੇ ਚਾਰ ਸਿਰ ਸਨ ਅਤੇ ਇਸ ਨੂੰ ਰਾਜ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.