14ਉਸ ਨੇ ਮੈਨੂੰ, “ਆਖਿਆ ਕਿ 2,300 ਸ਼ਾਮ ਅਤੇ ਸਵੇਰ ਤੱਕ ਹੈ ਫਿਰ ਪਵਿੱਤਰ ਸਥਾਨ ਸ਼ੁੱਧ ਕੀਤਾ ਜਾਵੇਗਾ।”
15ਜਦੋਂ ਮੈਂ ਦਾਨੀਏਲ ਨੇ, ਦਰਸ਼ਣ ਵੇਖਿਆ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਮੇਰੇ ਸਾਹਮਣੇ ਇੱਕ ਆਦਮੀ ਖੜ੍ਹਾ ਸੀ ਜੋ ਇੱਕ ਆਦਮੀ ਵਰਗਾ ਸੀ।
16ਅਤੇ ਮੈਂ ਉਲਾਈ ਤੋਂ ਇੱਕ ਆਦਮੀ ਦੀ ਆਵਾਜ਼ ਸੁਣੀ ਜੋ ਪੁਕਾਰਦੀ ਹੈ, “ਜਬਾਰਏਲ, ਇਸ ਆਦਮੀ ਨੂੰ ਦਰਸ਼ਣ ਦਾ ਅਰਥ ਦੱਸ।”
17ਜਦੋਂ ਉਹ ਉਸ ਥਾਂ ਦੇ ਨੇੜੇ ਆਇਆ ਜਿੱਥੇ ਮੈਂ ਖੜ੍ਹਾ ਸੀ, ਮੈਂ ਘਬਰਾ ਗਿਆ ਅਤੇ ਮੱਥਾ ਟੇਕਿਆ। ਉਸਨੇ ਮੈਨੂੰ ਕਿਹਾ, “ਆਦਮੀ ਦੇ ਪੁੱਤਰ, ਸਮਝ ਲਵੋ ਕਿ ਦਰਸ਼ਣ ਅੰਤ ਦੇ ਸਮੇਂ ਨਾਲ ਸਬੰਧਤ ਹੈ।”
18ਜਦੋਂ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ, ਮੈਂ ਡੂੰਘੀ ਨੀਂਦ ਵਿੱਚ ਸੀ, ਮੇਰਾ ਚਿਹਰਾ ਜ਼ਮੀਨ ਨਾਲ ਸੀ। ਫਿਰ ਉਸਨੇ ਮੈਨੂੰ ਛੂਹਿਆ ਅਤੇ ਮੈਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ।