ਦਾਨੀਏਲ 8

ਜਦੋਂ ਉਹ ਉਸ ਥਾਂ ਦੇ ਨੇੜੇ ਆਇਆ ਜਿੱਥੇ ਮੈਂ ਖੜ੍ਹਾ ਸੀ, ਮੈਂ ਘਬਰਾ ਗਿਆ ਅਤੇ ਮੱਥਾ ਟੇਕਿਆ। ਉਸਨੇ ਮੈਨੂੰ ਕਿਹਾ, “ਆਦਮੀ ਦੇ ਪੁੱਤਰ, ਸਮਝ ਲਵੋ ਕਿ ਦਰਸ਼ਣ ਅੰਤ ਦੇ ਸਮੇਂ ਨਾਲ ਸਬੰਧਤ ਹੈ।”

Daniel 8:17 (UKJV) So he came near where I stood: and when he came, I was afraid, and fell upon my face: but he said unto me, Understand, O son of man: for at the time of the end shall be the vision.

15ਜਦੋਂ ਮੈਂ ਦਾਨੀਏਲ ਨੇ, ਦਰਸ਼ਣ ਵੇਖਿਆ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਮੇਰੇ ਸਾਹਮਣੇ ਇੱਕ ਆਦਮੀ ਖੜ੍ਹਾ ਸੀ ਜੋ ਇੱਕ ਆਦਮੀ ਵਰਗਾ ਸੀ।

16ਅਤੇ ਮੈਂ ਉਲਾਈ ਤੋਂ ਇੱਕ ਆਦਮੀ ਦੀ ਆਵਾਜ਼ ਸੁਣੀ ਜੋ ਪੁਕਾਰਦੀ ਹੈ, “ਜਬਾਰਏਲ, ਇਸ ਆਦਮੀ ਨੂੰ ਦਰਸ਼ਣ ਦਾ ਅਰਥ ਦੱਸ।”

17ਜਦੋਂ ਉਹ ਉਸ ਥਾਂ ਦੇ ਨੇੜੇ ਆਇਆ ਜਿੱਥੇ ਮੈਂ ਖੜ੍ਹਾ ਸੀ, ਮੈਂ ਘਬਰਾ ਗਿਆ ਅਤੇ ਮੱਥਾ ਟੇਕਿਆ। ਉਸਨੇ ਮੈਨੂੰ ਕਿਹਾ, “ਆਦਮੀ ਦੇ ਪੁੱਤਰ, ਸਮਝ ਲਵੋ ਕਿ ਦਰਸ਼ਣ ਅੰਤ ਦੇ ਸਮੇਂ ਨਾਲ ਸਬੰਧਤ ਹੈ।”

18ਜਦੋਂ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ, ਮੈਂ ਡੂੰਘੀ ਨੀਂਦ ਵਿੱਚ ਸੀ, ਮੇਰਾ ਚਿਹਰਾ ਜ਼ਮੀਨ ਨਾਲ ਸੀ। ਫਿਰ ਉਸਨੇ ਮੈਨੂੰ ਛੂਹਿਆ ਅਤੇ ਮੈਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ।

19ਤਦ ਉਸ ਨੇ ਆਖਿਆ, ਕ੍ਰੋਧ ਦੇ ਅੰਤ ਦੇ ਦਿਨਾਂ ਵਿੱਚ ਕੀ ਹੋਵੇਗਾ ਉਹ ਮੈਂ ਤੈਨੂੰ ਦੱਸਦਾ ਹਾਂ ਕਿਉਂ ਜੋ ਅੰਤ ਦੇ ਠਹਿਰਾਏ ਹੋਏ ਸਮੇਂ ਵਿੱਚ ਉਹ ਪੂਰਾ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.