ਦਾਨੀਏਲ 9

ਜਦੋਂ ਮੈਂ ਬੋਲ ਰਿਹਾ ਸੀ ਅਤੇ ਪ੍ਰਾਰਥਨਾ ਕਰ ਰਿਹਾ ਸੀ, ਆਪਣੇ ਪਾਪ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਦਾ ਇਕਰਾਰ ਕਰ ਰਿਹਾ ਸੀ ਅਤੇ ਆਪਣੇ ਪਵਿੱਤਰ ਪਹਾੜੀ ਲਈ ਮੇਰੇ ਪਰਮੇਸ਼ਵਰ ਨੂੰ ਬੇਨਤੀ ਕਰ ਰਿਹਾ ਸੀ—

Daniel 9:20 (UKJV) And while I was speaking, and praying, and confessing my sin and the sin of my people Israel, and presenting my supplication before the LORD my God for the holy mountain of my God;

18ਹੇ ਮੇਰੇ ਪਰਮੇਸ਼ਵਰ, ਆਪਣਾ ਕੰਨ ਲਾ ਕੇ ਸੁਣ, ਆਪਣੀਆਂ ਅੱਖੀਆਂ ਖੋਲ੍ਹ ਅਤੇ ਸਾਡੀਆਂ ਉਜਾੜਾਂ ਨੂੰ ਅਤੇ ਉਸ ਸ਼ਹਿਰ ਨੂੰ ਜਿਹੜਾ ਤੇਰੇ ਨਾਮ ਉੱਤੇ ਸਦਾਉਂਦਾ ਹੈ ਵੇਖ ਜੋ ਅਸੀਂ ਆਪਣੇ ਧਰਮਾਂ ਅਨੁਸਾਰ ਨਹੀਂ ਸਗੋਂ ਤੇਰੀ ਅਤਿਅੰਤ ਦਯਾ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ।

19ਹੇ ਪ੍ਰਭੂ, ਸੁਣੋ! ਪ੍ਰਭੂ, ਮਾਫ਼ ਕਰੋ! ਹੇ ਪ੍ਰਭੂ, ਸੁਣੋ ਅਤੇ ਅਮਲ ਕਰੋ! ਹੇ ਮੇਰੇ ਪਰਮੇਸ਼ਵਰ, ਤੇਰੀ ਖ਼ਾਤਰ, ਦੇਰ ਨਾ ਕਰੋ, ਕਿਉਂਕਿ ਤੇਰਾ ਸ਼ਹਿਰ ਅਤੇ ਤੇਰੇ ਲੋਕ ਤੇਰਾ ਨਾਮ ਲੈਂਦੇ ਹਨ।”

20ਜਦੋਂ ਮੈਂ ਬੋਲ ਰਿਹਾ ਸੀ ਅਤੇ ਪ੍ਰਾਰਥਨਾ ਕਰ ਰਿਹਾ ਸੀ, ਆਪਣੇ ਪਾਪ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਦਾ ਇਕਰਾਰ ਕਰ ਰਿਹਾ ਸੀ ਅਤੇ ਆਪਣੇ ਪਵਿੱਤਰ ਪਹਾੜੀ ਲਈ ਮੇਰੇ ਪਰਮੇਸ਼ਵਰ ਨੂੰ ਬੇਨਤੀ ਕਰ ਰਿਹਾ ਸੀ—

21ਜਦੋਂ ਮੈਂ ਅਜੇ ਪ੍ਰਾਰਥਨਾ ਕਰ ਰਿਹਾ ਸੀ, ਜਬਾਰਏਲ, ਜਿਸ ਆਦਮੀ ਨੂੰ ਮੈਂ ਪਹਿਲਾਂ ਦੇ ਦਰਸ਼ਨ ਵਿੱਚ ਵੇਖਿਆ ਸੀ, ਸ਼ਾਮ ਦੇ ਬਲੀਦਾਨ ਦੇ ਸਮੇਂ ਬਾਰੇ ਤੇਜ਼ ਉਡਾਣ ਵਿੱਚ ਮੇਰੇ ਕੋਲ ਆਇਆ ਸੀ।

22ਉਸਨੇ ਮੈਨੂੰ ਹਿਦਾਇਤ ਦਿੱਤੀ ਅਤੇ ਮੈਨੂੰ ਕਿਹਾ, “ਹੇ ਦਾਨੀਏਲ, ਮੈਂ ਹੁਣ ਤੁਹਾਨੂੰ ਸੂਝ ਅਤੇ ਸਮਝ ਦੇਣ ਆਇਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.