ਦਾਨੀਏਲ 9

ਹੇ ਪ੍ਰਭੂ, ਸੁਣੋ! ਪ੍ਰਭੂ, ਮਾਫ਼ ਕਰੋ! ਹੇ ਪ੍ਰਭੂ, ਸੁਣੋ ਅਤੇ ਅਮਲ ਕਰੋ! ਹੇ ਮੇਰੇ ਪਰਮੇਸ਼ਵਰ, ਤੇਰੀ ਖ਼ਾਤਰ, ਦੇਰ ਨਾ ਕਰੋ, ਕਿਉਂਕਿ ਤੇਰਾ ਸ਼ਹਿਰ ਅਤੇ ਤੇਰੇ ਲੋਕ ਤੇਰਾ ਨਾਮ ਲੈਂਦੇ ਹਨ।”

Daniel 9:19 (UKJV) O Lord, hear; O Lord, forgive; O Lord, hearken and do; defer not, for yours own sake, O my God: for your city and your people are called by your name.

17“ਹੁਣ, ਹੇ ਸਾਡੇ ਪਰਮੇਸ਼ਵਰ, ਆਪਣੇ ਸੇਵਕ ਦੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਨੂੰ ਸੁਣ। ਤੇਰੀ ਖ਼ਾਤਰ, ਹੇ ਪ੍ਰਭੂ, ਆਪਣੇ ਵਿਰਾਨ ਅਸਥਾਨ ਨੂੰ ਮਿਹਰ ਨਾਲ ਵੇਖ।

18ਹੇ ਮੇਰੇ ਪਰਮੇਸ਼ਵਰ, ਆਪਣਾ ਕੰਨ ਲਾ ਕੇ ਸੁਣ, ਆਪਣੀਆਂ ਅੱਖੀਆਂ ਖੋਲ੍ਹ ਅਤੇ ਸਾਡੀਆਂ ਉਜਾੜਾਂ ਨੂੰ ਅਤੇ ਉਸ ਸ਼ਹਿਰ ਨੂੰ ਜਿਹੜਾ ਤੇਰੇ ਨਾਮ ਉੱਤੇ ਸਦਾਉਂਦਾ ਹੈ ਵੇਖ ਜੋ ਅਸੀਂ ਆਪਣੇ ਧਰਮਾਂ ਅਨੁਸਾਰ ਨਹੀਂ ਸਗੋਂ ਤੇਰੀ ਅਤਿਅੰਤ ਦਯਾ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ।

19ਹੇ ਪ੍ਰਭੂ, ਸੁਣੋ! ਪ੍ਰਭੂ, ਮਾਫ਼ ਕਰੋ! ਹੇ ਪ੍ਰਭੂ, ਸੁਣੋ ਅਤੇ ਅਮਲ ਕਰੋ! ਹੇ ਮੇਰੇ ਪਰਮੇਸ਼ਵਰ, ਤੇਰੀ ਖ਼ਾਤਰ, ਦੇਰ ਨਾ ਕਰੋ, ਕਿਉਂਕਿ ਤੇਰਾ ਸ਼ਹਿਰ ਅਤੇ ਤੇਰੇ ਲੋਕ ਤੇਰਾ ਨਾਮ ਲੈਂਦੇ ਹਨ।”

20ਜਦੋਂ ਮੈਂ ਬੋਲ ਰਿਹਾ ਸੀ ਅਤੇ ਪ੍ਰਾਰਥਨਾ ਕਰ ਰਿਹਾ ਸੀ, ਆਪਣੇ ਪਾਪ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਦਾ ਇਕਰਾਰ ਕਰ ਰਿਹਾ ਸੀ ਅਤੇ ਆਪਣੇ ਪਵਿੱਤਰ ਪਹਾੜੀ ਲਈ ਮੇਰੇ ਪਰਮੇਸ਼ਵਰ ਨੂੰ ਬੇਨਤੀ ਕਰ ਰਿਹਾ ਸੀ—

21ਜਦੋਂ ਮੈਂ ਅਜੇ ਪ੍ਰਾਰਥਨਾ ਕਰ ਰਿਹਾ ਸੀ, ਜਬਾਰਏਲ, ਜਿਸ ਆਦਮੀ ਨੂੰ ਮੈਂ ਪਹਿਲਾਂ ਦੇ ਦਰਸ਼ਨ ਵਿੱਚ ਵੇਖਿਆ ਸੀ, ਸ਼ਾਮ ਦੇ ਬਲੀਦਾਨ ਦੇ ਸਮੇਂ ਬਾਰੇ ਤੇਜ਼ ਉਡਾਣ ਵਿੱਚ ਮੇਰੇ ਕੋਲ ਆਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.