15“ਹੁਣ, ਯਾਹਵੇਹ ਸਾਡਾ ਪਰਮੇਸ਼ਵਰ, ਜਿਸ ਨੇ ਆਪਣੇ ਲੋਕਾਂ ਨੂੰ ਇੱਕ ਸ਼ਕਤੀਸ਼ਾਲੀ ਹੱਥ ਨਾਲ ਮਿਸਰ ਵਿੱਚੋਂ ਬਾਹਰ ਲਿਆਂਦਾ ਅਤੇ ਆਪਣੇ ਲਈ ਇੱਕ ਅਜਿਹਾ ਨਾਮ ਬਣਾਇਆ ਜੋ ਅੱਜ ਤੱਕ ਕਾਇਮ ਹੈ, ਅਸੀਂ ਪਾਪ ਕੀਤਾ ਹੈ, ਅਸੀਂ ਗਲਤ ਕੰਮ ਕੀਤੇ ਹਨ।
16ਹੇ ਪ੍ਰਭੂ, ਆਪਣੇ ਸਾਰੇ ਧਰਮੀ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੇ ਗੁੱਸੇ ਅਤੇ ਆਪਣੇ ਕ੍ਰੋਧ ਨੂੰ ਯੇਰੂਸ਼ਲੇਮ, ਆਪਣੇ ਸ਼ਹਿਰ, ਆਪਣੀ ਪਵਿੱਤਰ ਪਹਾੜੀ ਤੋਂ ਦੂਰ ਕਰ। ਸਾਡੇ ਪਾਪਾਂ ਅਤੇ ਸਾਡੇ ਪੁਰਖਿਆਂ ਦੀਆਂ ਬਦੀਆਂ ਨੇ ਯੇਰੂਸ਼ਲੇਮ ਅਤੇ ਤੁਹਾਡੇ ਲੋਕਾਂ ਨੂੰ ਸਾਡੇ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਨਫ਼ਰਤ ਦਾ ਪਾਤਰ ਬਣਾ ਦਿੱਤਾ ਹੈ।
17“ਹੁਣ, ਹੇ ਸਾਡੇ ਪਰਮੇਸ਼ਵਰ, ਆਪਣੇ ਸੇਵਕ ਦੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਨੂੰ ਸੁਣ। ਤੇਰੀ ਖ਼ਾਤਰ, ਹੇ ਪ੍ਰਭੂ, ਆਪਣੇ ਵਿਰਾਨ ਅਸਥਾਨ ਨੂੰ ਮਿਹਰ ਨਾਲ ਵੇਖ।
18ਹੇ ਮੇਰੇ ਪਰਮੇਸ਼ਵਰ, ਆਪਣਾ ਕੰਨ ਲਾ ਕੇ ਸੁਣ, ਆਪਣੀਆਂ ਅੱਖੀਆਂ ਖੋਲ੍ਹ ਅਤੇ ਸਾਡੀਆਂ ਉਜਾੜਾਂ ਨੂੰ ਅਤੇ ਉਸ ਸ਼ਹਿਰ ਨੂੰ ਜਿਹੜਾ ਤੇਰੇ ਨਾਮ ਉੱਤੇ ਸਦਾਉਂਦਾ ਹੈ ਵੇਖ ਜੋ ਅਸੀਂ ਆਪਣੇ ਧਰਮਾਂ ਅਨੁਸਾਰ ਨਹੀਂ ਸਗੋਂ ਤੇਰੀ ਅਤਿਅੰਤ ਦਯਾ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ।
19ਹੇ ਪ੍ਰਭੂ, ਸੁਣੋ! ਪ੍ਰਭੂ, ਮਾਫ਼ ਕਰੋ! ਹੇ ਪ੍ਰਭੂ, ਸੁਣੋ ਅਤੇ ਅਮਲ ਕਰੋ! ਹੇ ਮੇਰੇ ਪਰਮੇਸ਼ਵਰ, ਤੇਰੀ ਖ਼ਾਤਰ, ਦੇਰ ਨਾ ਕਰੋ, ਕਿਉਂਕਿ ਤੇਰਾ ਸ਼ਹਿਰ ਅਤੇ ਤੇਰੇ ਲੋਕ ਤੇਰਾ ਨਾਮ ਲੈਂਦੇ ਹਨ।”