13ਜਿਵੇਂ ਮੋਸ਼ੇਹ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ, ਇਹ ਸਾਰੀ ਬਿਪਤਾ ਸਾਡੇ ਉੱਤੇ ਆਈ ਹੈ, ਫਿਰ ਵੀ ਅਸੀਂ ਆਪਣੇ ਪਾਪਾਂ ਤੋਂ ਮੁੜ ਕੇ ਅਤੇ ਤੁਹਾਡੀ ਸੱਚਾਈ ਵੱਲ ਧਿਆਨ ਦੇ ਕੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਮਿਹਰ ਨਹੀਂ ਮੰਗੀ ਹੈ।
14ਯਾਹਵੇਹ ਸਾਡੇ ਉੱਤੇ ਬਿਪਤਾ ਲਿਆਉਣ ਤੋਂ ਝਿਜਕਿਆ ਨਹੀਂ, ਕਿਉਂਕਿ ਯਾਹਵੇਹ ਸਾਡਾ ਪਰਮੇਸ਼ਵਰ ਆਪਣੇ ਹਰ ਕੰਮ ਵਿੱਚ ਧਰਮੀ ਹੈ; ਪਰ ਅਸੀਂ ਉਸਦੀ ਗੱਲ ਨਹੀਂ ਮੰਨੀ।
15“ਹੁਣ, ਯਾਹਵੇਹ ਸਾਡਾ ਪਰਮੇਸ਼ਵਰ, ਜਿਸ ਨੇ ਆਪਣੇ ਲੋਕਾਂ ਨੂੰ ਇੱਕ ਸ਼ਕਤੀਸ਼ਾਲੀ ਹੱਥ ਨਾਲ ਮਿਸਰ ਵਿੱਚੋਂ ਬਾਹਰ ਲਿਆਂਦਾ ਅਤੇ ਆਪਣੇ ਲਈ ਇੱਕ ਅਜਿਹਾ ਨਾਮ ਬਣਾਇਆ ਜੋ ਅੱਜ ਤੱਕ ਕਾਇਮ ਹੈ, ਅਸੀਂ ਪਾਪ ਕੀਤਾ ਹੈ, ਅਸੀਂ ਗਲਤ ਕੰਮ ਕੀਤੇ ਹਨ।
16ਹੇ ਪ੍ਰਭੂ, ਆਪਣੇ ਸਾਰੇ ਧਰਮੀ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੇ ਗੁੱਸੇ ਅਤੇ ਆਪਣੇ ਕ੍ਰੋਧ ਨੂੰ ਯੇਰੂਸ਼ਲੇਮ, ਆਪਣੇ ਸ਼ਹਿਰ, ਆਪਣੀ ਪਵਿੱਤਰ ਪਹਾੜੀ ਤੋਂ ਦੂਰ ਕਰ। ਸਾਡੇ ਪਾਪਾਂ ਅਤੇ ਸਾਡੇ ਪੁਰਖਿਆਂ ਦੀਆਂ ਬਦੀਆਂ ਨੇ ਯੇਰੂਸ਼ਲੇਮ ਅਤੇ ਤੁਹਾਡੇ ਲੋਕਾਂ ਨੂੰ ਸਾਡੇ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਨਫ਼ਰਤ ਦਾ ਪਾਤਰ ਬਣਾ ਦਿੱਤਾ ਹੈ।
17“ਹੁਣ, ਹੇ ਸਾਡੇ ਪਰਮੇਸ਼ਵਰ, ਆਪਣੇ ਸੇਵਕ ਦੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਨੂੰ ਸੁਣ। ਤੇਰੀ ਖ਼ਾਤਰ, ਹੇ ਪ੍ਰਭੂ, ਆਪਣੇ ਵਿਰਾਨ ਅਸਥਾਨ ਨੂੰ ਮਿਹਰ ਨਾਲ ਵੇਖ।