ਦਾਨੀਏਲ 9

“ਇਸ ਨੂੰ ਜਾਣੋ ਅਤੇ ਸਮਝੋ: ਜਦੋਂ ਤੱਕ ਇਹ ਸ਼ਬਦ ਯੇਰੂਸ਼ਲੇਮ ਨੂੰ ਬਹਾਲ ਕਰਨ ਅਤੇ ਦੁਬਾਰਾ ਬਣਾਉਣ ਲਈ ਨਿਕਲਦਾ ਹੈ, ਜਦੋਂ ਤੱਕ ਮਸਹ ਕੀਤਾ ਹੋਇਆ, ਸ਼ਾਸਕ ਨਹੀਂ ਆਉਂਦਾ, ਸੱਤਰ ‘ਸਾਤੇ’ ਅਤੇ ਬਾਹਠ ‘ਸਾਤੇ’ ਹੋਣਗੇ ਗਲੀਆਂ ਅਤੇ ਖਾਈ, ਪਰ ਮੁਸੀਬਤ ਦੇ ਸਮੇਂ।

Daniel 9:25 (UKJV) Know therefore and understand, that from the going out of the commandment to restore and to build Jerusalem unto the Messiah the Prince shall be seven weeks, and threescore and two weeks: the street shall be built again, and the wall, even in troublous times.

23ਜਿਵੇਂ ਹੀ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਇੱਕ ਸ਼ਬਦ ਨਿਕਲਿਆ, ਜੋ ਮੈਂ ਤੁਹਾਨੂੰ ਦੱਸਣ ਆਇਆ ਹਾਂ, ਕਿਉਂਕਿ ਤੁਸੀਂ ਬਹੁਤ ਸਤਿਕਾਰਯੋਗ ਹੋ। ਇਸ ਲਈ, ਸ਼ਬਦਾਂ ਤੇ ਵਿਚਾਰ ਕਰਕੇ ਦਰਸ਼ਨ ਨੂੰ ਸਮਝੋ:

24“ਤੁਹਾਡੇ ਲੋਕਾਂ ਅਤੇ ਤੁਹਾਡੇ ਪਵਿੱਤਰ ਸ਼ਹਿਰ ਲਈ ਸੱਤਰ ‘ਸਾਤੇ’ ਦਾ ਹੁਕਮ ਦਿੱਤਾ ਗਿਆ ਹੈ ਕਿ ਉਹ ਅਪਰਾਧ ਨੂੰ ਖਤਮ ਕਰਨ, ਪਾਪ ਦਾ ਅੰਤ ਕਰਨ, ਦੁਸ਼ਟਤਾ ਦਾ ਪ੍ਰਾਸਚਿਤ ਕਰਨ, ਸਦੀਵੀ ਧਾਰਮਿਕਤਾ ਲਿਆਉਣ, ਦਰਸ਼ਣ ਅਤੇ ਭਵਿੱਖਬਾਣੀ ਉੱਤੇ ਮੋਹਰ ਕਰਨ ਅਤੇ ਅੱਤ ਪਵਿੱਤਰ ਸਥਾਨ ਨੂੰ ਮਸਹ ਕਰਨ ਲਈ।

25“ਇਸ ਨੂੰ ਜਾਣੋ ਅਤੇ ਸਮਝੋ: ਜਦੋਂ ਤੱਕ ਇਹ ਸ਼ਬਦ ਯੇਰੂਸ਼ਲੇਮ ਨੂੰ ਬਹਾਲ ਕਰਨ ਅਤੇ ਦੁਬਾਰਾ ਬਣਾਉਣ ਲਈ ਨਿਕਲਦਾ ਹੈ, ਜਦੋਂ ਤੱਕ ਮਸਹ ਕੀਤਾ ਹੋਇਆ, ਸ਼ਾਸਕ ਨਹੀਂ ਆਉਂਦਾ, ਸੱਤਰ ‘ਸਾਤੇ’ ਅਤੇ ਬਾਹਠ ‘ਸਾਤੇ’ ਹੋਣਗੇ ਗਲੀਆਂ ਅਤੇ ਖਾਈ, ਪਰ ਮੁਸੀਬਤ ਦੇ ਸਮੇਂ।

26ਬਾਹਠਾਂ ‘ਸਾਤਿਆਂ’ ਤੋਂ ਬਾਅਦ, ਮਸਹ ਕੀਤੇ ਹੋਏ ਵਿਅਕਤੀ ਨੂੰ ਮਾਰ ਦਿੱਤਾ ਜਾਵੇਗਾ ਅਤੇ ਉਸ ਕੋਲ ਕੁਝ ਨਹੀਂ ਹੋਵੇਗਾ। ਅੰਤ ਹੜ੍ਹ ਵਾਂਗ ਆਵੇਗਾ: ਯੁੱਧ ਅੰਤ ਤੱਕ ਜਾਰੀ ਰਹੇਗਾ, ਅਤੇ ਬਰਬਾਦੀ ਦਾ ਫੈਸਲਾ ਕੀਤਾ ਗਿਆ ਹੈ।

27ਉਹ ਇੱਕ ‘ਸਾਤੇ’ ਲਈ ਬਹੁਤਿਆਂ ਨਾਲ ਇੱਕ ਨੇਮ ਦੀ ਪੁਸ਼ਟੀ ਕਰੇਗਾ। ‘ਸਾਤੇ’ ਦੇ ਮੱਧ ਵਿੱਚ ਉਹ ਬਲੀਦਾਨ ਅਤੇ ਭੇਟਾਂ ਨੂੰ ਖਤਮ ਕਰ ਦੇਵੇਗਾ। ਅਤੇ ਮੰਦਰ ਵਿੱਚ ਉਹ ਇੱਕ ਘਿਣਾਉਣੀ ਚੀਜ਼ ਸਥਾਪਿਤ ਕਰੇਗਾ ਜੋ ਵਿਰਾਨ ਦਾ ਕਾਰਨ ਬਣਦਾ ਹੈ, ਜਦ ਤੱਕ ਉਹ ਅੰਤ ਜੋ ਉਸ ਉੱਤੇ ਡੋਲ੍ਹਿਆ ਨਹੀਂ ਜਾਂਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.