ਦਾਨੀਏਲ 9

ਬਾਹਠਾਂ ‘ਸਾਤਿਆਂ’ ਤੋਂ ਬਾਅਦ, ਮਸਹ ਕੀਤੇ ਹੋਏ ਵਿਅਕਤੀ ਨੂੰ ਮਾਰ ਦਿੱਤਾ ਜਾਵੇਗਾ ਅਤੇ ਉਸ ਕੋਲ ਕੁਝ ਨਹੀਂ ਹੋਵੇਗਾ। ਅੰਤ ਹੜ੍ਹ ਵਾਂਗ ਆਵੇਗਾ: ਯੁੱਧ ਅੰਤ ਤੱਕ ਜਾਰੀ ਰਹੇਗਾ, ਅਤੇ ਬਰਬਾਦੀ ਦਾ ਫੈਸਲਾ ਕੀਤਾ ਗਿਆ ਹੈ।

Daniel 9:26 (UKJV) And after threescore and two weeks shall Messiah be cut off, but not for himself: and the people of the prince that shall come shall destroy the city and the sanctuary; and the end thereof shall be with a flood, and unto the end of the war desolations are determined.

24“ਤੁਹਾਡੇ ਲੋਕਾਂ ਅਤੇ ਤੁਹਾਡੇ ਪਵਿੱਤਰ ਸ਼ਹਿਰ ਲਈ ਸੱਤਰ ‘ਸਾਤੇ’ ਦਾ ਹੁਕਮ ਦਿੱਤਾ ਗਿਆ ਹੈ ਕਿ ਉਹ ਅਪਰਾਧ ਨੂੰ ਖਤਮ ਕਰਨ, ਪਾਪ ਦਾ ਅੰਤ ਕਰਨ, ਦੁਸ਼ਟਤਾ ਦਾ ਪ੍ਰਾਸਚਿਤ ਕਰਨ, ਸਦੀਵੀ ਧਾਰਮਿਕਤਾ ਲਿਆਉਣ, ਦਰਸ਼ਣ ਅਤੇ ਭਵਿੱਖਬਾਣੀ ਉੱਤੇ ਮੋਹਰ ਕਰਨ ਅਤੇ ਅੱਤ ਪਵਿੱਤਰ ਸਥਾਨ ਨੂੰ ਮਸਹ ਕਰਨ ਲਈ।

25“ਇਸ ਨੂੰ ਜਾਣੋ ਅਤੇ ਸਮਝੋ: ਜਦੋਂ ਤੱਕ ਇਹ ਸ਼ਬਦ ਯੇਰੂਸ਼ਲੇਮ ਨੂੰ ਬਹਾਲ ਕਰਨ ਅਤੇ ਦੁਬਾਰਾ ਬਣਾਉਣ ਲਈ ਨਿਕਲਦਾ ਹੈ, ਜਦੋਂ ਤੱਕ ਮਸਹ ਕੀਤਾ ਹੋਇਆ, ਸ਼ਾਸਕ ਨਹੀਂ ਆਉਂਦਾ, ਸੱਤਰ ‘ਸਾਤੇ’ ਅਤੇ ਬਾਹਠ ‘ਸਾਤੇ’ ਹੋਣਗੇ ਗਲੀਆਂ ਅਤੇ ਖਾਈ, ਪਰ ਮੁਸੀਬਤ ਦੇ ਸਮੇਂ।

26ਬਾਹਠਾਂ ‘ਸਾਤਿਆਂ’ ਤੋਂ ਬਾਅਦ, ਮਸਹ ਕੀਤੇ ਹੋਏ ਵਿਅਕਤੀ ਨੂੰ ਮਾਰ ਦਿੱਤਾ ਜਾਵੇਗਾ ਅਤੇ ਉਸ ਕੋਲ ਕੁਝ ਨਹੀਂ ਹੋਵੇਗਾ। ਅੰਤ ਹੜ੍ਹ ਵਾਂਗ ਆਵੇਗਾ: ਯੁੱਧ ਅੰਤ ਤੱਕ ਜਾਰੀ ਰਹੇਗਾ, ਅਤੇ ਬਰਬਾਦੀ ਦਾ ਫੈਸਲਾ ਕੀਤਾ ਗਿਆ ਹੈ।

27ਉਹ ਇੱਕ ‘ਸਾਤੇ’ ਲਈ ਬਹੁਤਿਆਂ ਨਾਲ ਇੱਕ ਨੇਮ ਦੀ ਪੁਸ਼ਟੀ ਕਰੇਗਾ। ‘ਸਾਤੇ’ ਦੇ ਮੱਧ ਵਿੱਚ ਉਹ ਬਲੀਦਾਨ ਅਤੇ ਭੇਟਾਂ ਨੂੰ ਖਤਮ ਕਰ ਦੇਵੇਗਾ। ਅਤੇ ਮੰਦਰ ਵਿੱਚ ਉਹ ਇੱਕ ਘਿਣਾਉਣੀ ਚੀਜ਼ ਸਥਾਪਿਤ ਕਰੇਗਾ ਜੋ ਵਿਰਾਨ ਦਾ ਕਾਰਨ ਬਣਦਾ ਹੈ, ਜਦ ਤੱਕ ਉਹ ਅੰਤ ਜੋ ਉਸ ਉੱਤੇ ਡੋਲ੍ਹਿਆ ਨਹੀਂ ਜਾਂਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.