ਬਿਵਸਥਾ 1

ਵੇਖੋ, ਮੈਂ ਤੁਹਾਨੂੰ ਇਹ ਧਰਤੀ ਦਿੱਤੀ ਹੈ। ਅੰਦਰ ਜਾਓ ਅਤੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਸ ਨੂੰ ਦੇਣ ਦੀ ਸਹੁੰ ਯਾਹਵੇਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੋਬ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੀ ਸੰਤਾਨ ਨਾਲ ਖਾਧੀ ਸੀ।”

Deuteronomy 1:8 (UKJV) Behold, I have set the land before you: go in and possess the land which the LORD swore unto your fathers, Abraham, Isaac, and Jacob, to give unto them and to their seed after them.

6ਸਾਡੇ ਯਾਹਵੇਹ ਪਰਮੇਸ਼ਵਰ ਨੇ ਹੋਰੇਬ ਵਿੱਚ ਸਾਨੂੰ ਆਖਿਆ, “ਤੁਸੀਂ ਇਸ ਪਹਾੜ ਉੱਤੇ ਕਾਫ਼ੀ ਸਮਾਂ ਠਹਿਰੇ ਹੋ।

7ਆਪਣੀ ਯਾਤਰਾ ਨੂੰ ਸ਼ੁਰੂ ਕਰੋ ਅਤੇ ਅਮੋਰੀਆਂ ਦੇ ਪਹਾੜੀ ਦੇਸ਼ ਵੱਲ ਅੱਗੇ ਵੱਧੋ, ਅਰਾਬਾਹ ਦੇ ਨੇੜੇ ਦੇ ਸਾਰੇ ਖੇਤਰ ਜੋ ਨੇਗੇਵ ਦੇ ਪਹਾੜਾਂ ਅਤੇ ਵਾਦੀਆਂ ਅਤੇ ਸਮੁੰਦਰੀ ਤੱਟ ਤੱਕ, ਕਨਾਨੀਆਂ ਦੀ ਧਰਤੀ ਅਤੇ ਫ਼ਰਾਤ ਨਦੀ ਤੱਕ ਲਬਾਨੋਨ ਤੱਕ ਫੈਲੇ ਹੋਏ ਹਨ ਜਾਉ।

8ਵੇਖੋ, ਮੈਂ ਤੁਹਾਨੂੰ ਇਹ ਧਰਤੀ ਦਿੱਤੀ ਹੈ। ਅੰਦਰ ਜਾਓ ਅਤੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਸ ਨੂੰ ਦੇਣ ਦੀ ਸਹੁੰ ਯਾਹਵੇਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੋਬ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੀ ਸੰਤਾਨ ਨਾਲ ਖਾਧੀ ਸੀ।”

9ਉਸ ਸਮੇਂ ਮੈਂ ਤੁਹਾਨੂੰ ਕਿਹਾ, “ਮੈਂ ਇਕੱਲਾ ਤੁਹਾਡਾ ਭਾਰ ਨਹੀਂ ਚੁੱਕ ਸਕਦਾ।

10ਤੁਹਾਡੇ ਪਰਮੇਸ਼ਵਰ ਨੇ ਤੁਹਾਡੀ ਗਿਣਤੀ ਇੰਨੀ ਵਧਾ ਦਿੱਤੀ ਹੈ ਕਿ ਅੱਜ ਤੁਸੀਂ ਅਕਾਸ਼ ਦੇ ਤਾਰਿਆਂ ਵਾਂਗ ਅਣਗਿਣਤ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.