15ਫਿਰ ਵੀ ਯਾਹਵੇਹ ਨੇ ਤੁਹਾਡੇ ਪੁਰਖਿਆਂ ਉੱਤੇ ਆਪਣਾ ਪਿਆਰ ਦੇਖਿਆ ਅਤੇ ਉਹਨਾਂ ਨੂੰ ਪਿਆਰ ਕੀਤਾ ਅਤੇ ਉਸਨੇ ਤੁਹਾਨੂੰ ਆਪਣੇ ਉੱਤਰਾਧਿਕਾਰੀਆਂ ਵਜੋਂ, ਸਾਰੀਆਂ ਕੌਮਾਂ ਵਿੱਚੋਂ ਚੁਣਿਆ, ਜਿਵੇਂ ਕਿ ਅੱਜ ਹੈ।
16ਇਸ ਲਈ ਆਪਣੇ ਮਨਾਂ ਦੀ ਸੁੰਨਤ ਕਰੋ ਅਤੇ ਅੱਗੇ ਤੋਂ ਹਠੀਲੇ ਨਾ ਬਣੋ।
17ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਦੇਵਤਿਆਂ ਦਾ ਪਰਮੇਸ਼ਵਰ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ ਪਰਮੇਸ਼ਵਰ, ਸ਼ਕਤੀਸ਼ਾਲੀ ਅਤੇ ਅਚਰਜ ਹੈ, ਜੋ ਕੋਈ ਪੱਖਪਾਤ ਨਹੀਂ ਕਰਦਾ ਅਤੇ ਕਿਸੇ ਤੋਂ ਰਿਸ਼ਵਤ ਨਹੀਂ ਲੈਂਦਾ।
18ਉਹ ਯਤੀਮਾਂ ਅਤੇ ਵਿਧਵਾਵਾਂ ਦਾ ਨਿਆਂ ਕਰਦਾ ਹੈ ਅਤੇ ਤੁਹਾਡੇ ਵਿੱਚ ਵੱਸਣ ਵਾਲੇ ਪਰਦੇਸੀਆਂ ਨੂੰ ਭੋਜਨ ਅਤੇ ਕੱਪੜੇ ਦਿੰਦਾ ਹੈ।
19ਅਤੇ ਤੁਸੀਂ ਪਰਦੇਸੀਆਂ ਨੂੰ ਪਿਆਰ ਕਰੋ ਕਿਉਂ ਜੋ ਤੁਸੀਂ ਆਪ ਮਿਸਰ ਵਿੱਚ ਪਰਦੇਸੀ ਸੀ।