ਬਿਵਸਥਾ 10

ਉਹ ਯਤੀਮਾਂ ਅਤੇ ਵਿਧਵਾਵਾਂ ਦਾ ਨਿਆਂ ਕਰਦਾ ਹੈ ਅਤੇ ਤੁਹਾਡੇ ਵਿੱਚ ਵੱਸਣ ਵਾਲੇ ਪਰਦੇਸੀਆਂ ਨੂੰ ਭੋਜਨ ਅਤੇ ਕੱਪੜੇ ਦਿੰਦਾ ਹੈ।

Deuteronomy 10:18 (UKJV) He does execute the judgment of the fatherless and widow, and loves the stranger, in giving him food and raiment.

16ਇਸ ਲਈ ਆਪਣੇ ਮਨਾਂ ਦੀ ਸੁੰਨਤ ਕਰੋ ਅਤੇ ਅੱਗੇ ਤੋਂ ਹਠੀਲੇ ਨਾ ਬਣੋ।

17ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਦੇਵਤਿਆਂ ਦਾ ਪਰਮੇਸ਼ਵਰ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ ਪਰਮੇਸ਼ਵਰ, ਸ਼ਕਤੀਸ਼ਾਲੀ ਅਤੇ ਅਚਰਜ ਹੈ, ਜੋ ਕੋਈ ਪੱਖਪਾਤ ਨਹੀਂ ਕਰਦਾ ਅਤੇ ਕਿਸੇ ਤੋਂ ਰਿਸ਼ਵਤ ਨਹੀਂ ਲੈਂਦਾ।

18ਉਹ ਯਤੀਮਾਂ ਅਤੇ ਵਿਧਵਾਵਾਂ ਦਾ ਨਿਆਂ ਕਰਦਾ ਹੈ ਅਤੇ ਤੁਹਾਡੇ ਵਿੱਚ ਵੱਸਣ ਵਾਲੇ ਪਰਦੇਸੀਆਂ ਨੂੰ ਭੋਜਨ ਅਤੇ ਕੱਪੜੇ ਦਿੰਦਾ ਹੈ।

19ਅਤੇ ਤੁਸੀਂ ਪਰਦੇਸੀਆਂ ਨੂੰ ਪਿਆਰ ਕਰੋ ਕਿਉਂ ਜੋ ਤੁਸੀਂ ਆਪ ਮਿਸਰ ਵਿੱਚ ਪਰਦੇਸੀ ਸੀ।

20ਆਪਣੇ ਪਰਮੇਸ਼ਵਰ ਤੋਂ ਡਰੋ ਅਤੇ ਉਸਦੀ ਸੇਵਾ ਕਰੋ, ਉਸ ਨੂੰ ਫੜੀ ਰੱਖੋ ਅਤੇ ਉਸੇ ਦੇ ਨਾਮ ਉੱਤੇ ਸਹੁੰ ਖਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.