ਬਿਵਸਥਾ 11

ਤਦ ਯਾਹਵੇਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਅਕਾਸ਼ ਨੂੰ ਬੰਦ ਕਰ ਦੇਵੇਗਾ ਤਾਂ ਜੋ ਮੀਂਹ ਨਾ ਪਵੇ ਅਤੇ ਜ਼ਮੀਨ ਵਿੱਚ ਕੋਈ ਉਪਜ ਨਾ ਹੋਵੇ ਅਤੇ ਤੁਸੀਂ ਛੇਤੀ ਹੀ ਚੰਗੀ ਧਰਤੀ ਤੋਂ ਨਾਸ ਹੋ ਜਾਓਗੇ, ਜੋ ਯਾਹਵੇਹ ਤੁਹਾਨੂੰ ਦੇ ਰਿਹਾ ਹੈ।

Deuteronomy 11:17 (UKJV) And then the LORD's wrath be kindled against you, and he shut up the heaven, that there be no rain, and that the land yield not her fruit; and lest all of you perish quickly from off the good land which the LORD gives you.

15ਮੈਂ ਤੁਹਾਡੇ ਪਸ਼ੂਆਂ ਲਈ ਖੇਤਾਂ ਵਿੱਚ ਘਾਹ ਦਿਆਂਗਾ ਅਤੇ ਤੁਸੀਂ ਰੱਜ ਕੇ ਖਾਓਗੇ।

16ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਤੁਸੀਂ ਹੋਰ ਦੇਵਤਿਆਂ ਦੀ ਉਪਾਸਨਾ ਕਰਨ ਅਤੇ ਉਹਨਾਂ ਨੂੰ ਮੱਥਾ ਟੇਕਣ ਲੱਗ ਜਾਓ।

17ਤਦ ਯਾਹਵੇਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਅਕਾਸ਼ ਨੂੰ ਬੰਦ ਕਰ ਦੇਵੇਗਾ ਤਾਂ ਜੋ ਮੀਂਹ ਨਾ ਪਵੇ ਅਤੇ ਜ਼ਮੀਨ ਵਿੱਚ ਕੋਈ ਉਪਜ ਨਾ ਹੋਵੇ ਅਤੇ ਤੁਸੀਂ ਛੇਤੀ ਹੀ ਚੰਗੀ ਧਰਤੀ ਤੋਂ ਨਾਸ ਹੋ ਜਾਓਗੇ, ਜੋ ਯਾਹਵੇਹ ਤੁਹਾਨੂੰ ਦੇ ਰਿਹਾ ਹੈ।

18ਮੇਰੀਆਂ ਇਨ੍ਹਾਂ ਗੱਲਾਂ ਨੂੰ ਆਪਣੇ ਦਿਲਾਂ ਅਤੇ ਜਾਨਾਂ ਵਿੱਚ ਪੱਕਾ ਰੱਖੋ। ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗ ਹੋਣ।

19ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਅਤੇ ਉਹਨਾਂ ਬਾਰੇ ਗੱਲ ਕਰੋ ਜਦੋਂ ਤੁਸੀਂ ਘਰ ਵਿੱਚ ਬੈਠਦੇ ਹੋ ਅਤੇ ਜਦੋਂ ਤੁਸੀਂ ਰਾਹ ਵਿੱਚ ਤੁਰਦੇ ਹੋ, ਜਦੋਂ ਤੁਸੀਂ ਲੇਟਦੇ ਹੋ ਅਤੇ ਜਦੋਂ ਤੁਸੀਂ ਉੱਠਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.