ਬਿਵਸਥਾ 11

ਅਤੇ ਉਸ ਨੇ ਅਲੀਆਬ ਰਊਬੇਨੀ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨਾਲ ਕੀ ਕੀਤਾ, ਜਦੋਂ ਧਰਤੀ ਨੇ ਸਾਰੇ ਇਸਰਾਏਲ ਦੇ ਵਿਚਕਾਰ ਆਪਣਾ ਮੂੰਹ ਖੋਲ੍ਹਿਆ ਅਤੇ ਉਹਨਾਂ ਨੂੰ ਉਹਨਾਂ ਦੇ ਘਰਾਣਿਆਂ, ਉਹਨਾਂ ਦੇ ਤੰਬੂਆਂ ਅਤੇ ਉਹਨਾਂ ਦੇ ਸਾਰੇ ਜੀਵਾਂ ਨੂੰ ਨਿਗਲ ਲਿਆ।

Deuteronomy 11:6 (UKJV) And what he did unto Dathan and Abiram, the sons of Eliab, the son of Reuben: how the earth opened her mouth, and swallowed them up, and their households, and their tents, and all the substance that was in their possession, in the midst of all Israel:

4ਉਸ ਨੇ ਮਿਸਰ ਦੀ ਫ਼ੌਜ ਨਾਲ, ਉਸ ਦੇ ਘੋੜਿਆਂ ਅਤੇ ਰਥਾਂ ਨਾਲ ਕੀ ਕੀਤਾ, ਕਿਵੇਂ ਉਸ ਨੇ ਲਾਲ ਸਾਗਰ ਦੇ ਪਾਣੀਆਂ ਨਾਲ ਉਹਨਾਂ ਨੂੰ ਦੱਬ ਦਿੱਤਾ ਜਦੋਂ ਉਹ ਤੁਹਾਡਾ ਪਿੱਛਾ ਕਰ ਰਹੇ ਸਨ ਅਤੇ ਕਿਵੇਂ ਯਾਹਵੇਹ ਨੇ ਉਹਨਾਂ ਉੱਤੇ ਸਦਾ ਲਈ ਤਬਾਹੀ ਲਿਆਂਦੀ।

5ਇਹ ਤੁਹਾਡੇ ਬੱਚਿਆਂ ਨੇ ਨਹੀਂ ਸੀ ਵੇਖਿਆ ਕਿ ਉਸ ਨੇ ਉਜਾੜ ਵਿੱਚ ਤੁਹਾਡੇ ਲਈ ਕੀ ਕੀਤਾ ਜਦ ਤੱਕ ਤੁਸੀਂ ਇਸ ਸਥਾਨ ਉੱਤੇ ਨਾ ਪਹੁੰਚੇ।

6ਅਤੇ ਉਸ ਨੇ ਅਲੀਆਬ ਰਊਬੇਨੀ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨਾਲ ਕੀ ਕੀਤਾ, ਜਦੋਂ ਧਰਤੀ ਨੇ ਸਾਰੇ ਇਸਰਾਏਲ ਦੇ ਵਿਚਕਾਰ ਆਪਣਾ ਮੂੰਹ ਖੋਲ੍ਹਿਆ ਅਤੇ ਉਹਨਾਂ ਨੂੰ ਉਹਨਾਂ ਦੇ ਘਰਾਣਿਆਂ, ਉਹਨਾਂ ਦੇ ਤੰਬੂਆਂ ਅਤੇ ਉਹਨਾਂ ਦੇ ਸਾਰੇ ਜੀਵਾਂ ਨੂੰ ਨਿਗਲ ਲਿਆ।

7ਪਰ ਇਹ ਸਭ ਤੁਹਾਡੀਆਂ ਆਪਣੀਆਂ ਅੱਖਾਂ ਸਨ ਜਿਨ੍ਹਾਂ ਨੇ ਇਹ ਸਾਰੀਆਂ ਮਹਾਨ ਗੱਲਾਂ ਵੇਖੀਆਂ ਹਨ ਜੋ ਯਾਹਵੇਹ ਨੇ ਕੀਤੀਆਂ ਹਨ।

8ਸੋ ਤੁਸੀਂ ਸਾਰੇ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਜੋ ਤੁਸੀਂ ਅੰਦਰ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰਨ ਦੀ ਤਾਕਤ ਪ੍ਰਾਪਤ ਕਰੋ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.