ਬਿਵਸਥਾ 11

ਪਰ ਇਹ ਸਭ ਤੁਹਾਡੀਆਂ ਆਪਣੀਆਂ ਅੱਖਾਂ ਸਨ ਜਿਨ੍ਹਾਂ ਨੇ ਇਹ ਸਾਰੀਆਂ ਮਹਾਨ ਗੱਲਾਂ ਵੇਖੀਆਂ ਹਨ ਜੋ ਯਾਹਵੇਹ ਨੇ ਕੀਤੀਆਂ ਹਨ।

Deuteronomy 11:7 (UKJV) But your eyes have seen all the great acts of the LORD which he did.

5ਇਹ ਤੁਹਾਡੇ ਬੱਚਿਆਂ ਨੇ ਨਹੀਂ ਸੀ ਵੇਖਿਆ ਕਿ ਉਸ ਨੇ ਉਜਾੜ ਵਿੱਚ ਤੁਹਾਡੇ ਲਈ ਕੀ ਕੀਤਾ ਜਦ ਤੱਕ ਤੁਸੀਂ ਇਸ ਸਥਾਨ ਉੱਤੇ ਨਾ ਪਹੁੰਚੇ।

6ਅਤੇ ਉਸ ਨੇ ਅਲੀਆਬ ਰਊਬੇਨੀ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨਾਲ ਕੀ ਕੀਤਾ, ਜਦੋਂ ਧਰਤੀ ਨੇ ਸਾਰੇ ਇਸਰਾਏਲ ਦੇ ਵਿਚਕਾਰ ਆਪਣਾ ਮੂੰਹ ਖੋਲ੍ਹਿਆ ਅਤੇ ਉਹਨਾਂ ਨੂੰ ਉਹਨਾਂ ਦੇ ਘਰਾਣਿਆਂ, ਉਹਨਾਂ ਦੇ ਤੰਬੂਆਂ ਅਤੇ ਉਹਨਾਂ ਦੇ ਸਾਰੇ ਜੀਵਾਂ ਨੂੰ ਨਿਗਲ ਲਿਆ।

7ਪਰ ਇਹ ਸਭ ਤੁਹਾਡੀਆਂ ਆਪਣੀਆਂ ਅੱਖਾਂ ਸਨ ਜਿਨ੍ਹਾਂ ਨੇ ਇਹ ਸਾਰੀਆਂ ਮਹਾਨ ਗੱਲਾਂ ਵੇਖੀਆਂ ਹਨ ਜੋ ਯਾਹਵੇਹ ਨੇ ਕੀਤੀਆਂ ਹਨ।

8ਸੋ ਤੁਸੀਂ ਸਾਰੇ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਜੋ ਤੁਸੀਂ ਅੰਦਰ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰਨ ਦੀ ਤਾਕਤ ਪ੍ਰਾਪਤ ਕਰੋ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ,

9ਅਤੇ ਇਸ ਲਈ ਤੁਹਾਡੀ ਉਮਰ ਉਸ ਧਰਤੀ ਵਿੱਚ ਬਹੁਤ ਲੰਬੀ ਹੋਵੇ, ਜੋ ਯਾਹਵੇਹ ਨੇ ਤੁਹਾਡੇ ਪੁਰਖਿਆਂ ਨੂੰ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਇੱਕ ਅਜਿਹੀ ਧਰਤੀ ਹੈ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.