ਬਿਵਸਥਾ 11

ਅਤੇ ਇਸ ਲਈ ਤੁਹਾਡੀ ਉਮਰ ਉਸ ਧਰਤੀ ਵਿੱਚ ਬਹੁਤ ਲੰਬੀ ਹੋਵੇ, ਜੋ ਯਾਹਵੇਹ ਨੇ ਤੁਹਾਡੇ ਪੁਰਖਿਆਂ ਨੂੰ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਇੱਕ ਅਜਿਹੀ ਧਰਤੀ ਹੈ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।

Deuteronomy 11:9 (UKJV) And that all of you may prolong your days in the land, which the LORD swore unto your fathers to give unto them and to their seed, a land that flows with milk and honey.

7ਪਰ ਇਹ ਸਭ ਤੁਹਾਡੀਆਂ ਆਪਣੀਆਂ ਅੱਖਾਂ ਸਨ ਜਿਨ੍ਹਾਂ ਨੇ ਇਹ ਸਾਰੀਆਂ ਮਹਾਨ ਗੱਲਾਂ ਵੇਖੀਆਂ ਹਨ ਜੋ ਯਾਹਵੇਹ ਨੇ ਕੀਤੀਆਂ ਹਨ।

8ਸੋ ਤੁਸੀਂ ਸਾਰੇ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਜੋ ਤੁਸੀਂ ਅੰਦਰ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰਨ ਦੀ ਤਾਕਤ ਪ੍ਰਾਪਤ ਕਰੋ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ,

9ਅਤੇ ਇਸ ਲਈ ਤੁਹਾਡੀ ਉਮਰ ਉਸ ਧਰਤੀ ਵਿੱਚ ਬਹੁਤ ਲੰਬੀ ਹੋਵੇ, ਜੋ ਯਾਹਵੇਹ ਨੇ ਤੁਹਾਡੇ ਪੁਰਖਿਆਂ ਨੂੰ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਇੱਕ ਅਜਿਹੀ ਧਰਤੀ ਹੈ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।

10ਜਿਸ ਧਰਤੀ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ, ਉਹ ਮਿਸਰ ਦੀ ਧਰਤੀ ਵਰਗਾ ਨਹੀਂ ਹੈ, ਜਿਸ ਤੋਂ ਤੁਸੀਂ ਆਏ ਹੋ, ਜਿੱਥੇ ਤੁਸੀਂ ਆਪਣਾ ਬੀਜ ਬੀਜਦੇ ਸੀ ਅਤੇ ਸਾਗ ਪੱਤ ਦੀ ਕਿਆਰੀ ਵਾਂਗੂੰ ਆਪਣੇ ਪੈਰ ਨਾਲ ਨਾਲੀਆਂ ਬਣਾ ਕੇ ਪਾਣੀ ਦਿੰਦੇ ਸੀ।

11ਪਰ ਜਿਸ ਧਰਤੀ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ, ਉਹ ਪਹਾੜਾਂ ਅਤੇ ਵਾਦੀਆਂ ਦੀ ਧਰਤੀ ਹੈ ਜੋ ਅਕਾਸ਼ ਤੋਂ ਵਰਖਾ ਦਾ ਪਾਣੀ ਪੀਂਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.