ਬਿਵਸਥਾ 12

ਪਰ ਜੇਕਰ ਉਹ ਸਥਾਨ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਤੁਹਾਡੇ ਤੋਂ ਬਹੁਤ ਦੂਰ ਹੋਵੇ ਤਾਂ ਤੁਸੀਂ ਆਪਣੇ ਇੱਜੜ ਅਤੇ ਚੌਣੇ ਵਿੱਚੋਂ ਜਿਹੜਾ ਯਾਹਵੇਹ ਨੇ ਤੁਹਾਨੂੰ ਦਿੱਤਾ, ਪਸ਼ੂ ਵੱਢ ਲੈਣਾ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਇੱਛਾ ਅਨੁਸਾਰ ਖਾ ਲਿਆ ਕਰਿਓ।

Deuteronomy 12:21 (UKJV) If the place which the LORD your God has chosen to put his name there be too far from you, then you shall kill of your herd and of your flock, which the LORD has given you, as I have commanded you, and you shall eat in your gates whatsoever your soul lusts after.

19ਧਿਆਨ ਰੱਖੋ ਕਿ ਜਿੰਨਾ ਚਿਰ ਤੁਸੀਂ ਆਪਣੇ ਦੇਸ਼ ਵਿੱਚ ਰਹਿੰਦੇ ਹੋ, ਲੇਵੀਆਂ ਨੂੰ ਕਦੇ ਨਾ ਭੁੱਲਿਓ।

20ਜਦੋਂ ਤੁਹਾਡੇ ਪਰਮੇਸ਼ਵਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਤੁਹਾਡੇ ਖੇਤਰ ਨੂੰ ਵੱਡਾ ਕੀਤਾ ਹੈ, ਅਤੇ ਤੁਸੀਂ ਮਾਸ ਨੂੰ ਲੋਚਦੇ ਹੋ ਅਤੇ ਕਹਿੰਦੇ ਹੋ, “ਮੈਨੂੰ ਕੁਝ ਮਾਸ ਚਾਹੀਦਾ ਹੈ,” ਤਾਂ ਤੁਸੀਂ ਇਸ ਵਿੱਚੋਂ ਜਿੰਨਾ ਚਾਹੋ ਖਾ ਸਕਦੇ ਹੋ।

21ਪਰ ਜੇਕਰ ਉਹ ਸਥਾਨ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਤੁਹਾਡੇ ਤੋਂ ਬਹੁਤ ਦੂਰ ਹੋਵੇ ਤਾਂ ਤੁਸੀਂ ਆਪਣੇ ਇੱਜੜ ਅਤੇ ਚੌਣੇ ਵਿੱਚੋਂ ਜਿਹੜਾ ਯਾਹਵੇਹ ਨੇ ਤੁਹਾਨੂੰ ਦਿੱਤਾ, ਪਸ਼ੂ ਵੱਢ ਲੈਣਾ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਇੱਛਾ ਅਨੁਸਾਰ ਖਾ ਲਿਆ ਕਰਿਓ।

22ਉਹਨਾਂ ਨੂੰ ਉਸੇ ਤਰ੍ਹਾਂ ਖਾਓ ਜਿਵੇਂ ਤੁਸੀਂ ਚਿਕਾਰੇ ਜਾਂ ਹਿਰਨ ਨੂੰ ਖਾਂਦੇ ਹੋ, ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਖਾ ਸਕਦੇ ਹਨ।

23ਪਰ ਧਿਆਨ ਰੱਖੋ ਕਿ ਤੁਸੀਂ ਲਹੂ ਨਾ ਖਾਓ ਕਿਉਂ ਜੋ ਲਹੂ ਜੀਵਨ ਹੈ ਅਤੇ ਜੀਵਨ ਨੂੰ ਮਾਸ ਨਾਲ ਨਾ ਖਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.