ਬਿਵਸਥਾ 12

ਜਦੋਂ ਤੁਹਾਡੇ ਪਰਮੇਸ਼ਵਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਤੁਹਾਡੇ ਖੇਤਰ ਨੂੰ ਵੱਡਾ ਕੀਤਾ ਹੈ, ਅਤੇ ਤੁਸੀਂ ਮਾਸ ਨੂੰ ਲੋਚਦੇ ਹੋ ਅਤੇ ਕਹਿੰਦੇ ਹੋ, “ਮੈਨੂੰ ਕੁਝ ਮਾਸ ਚਾਹੀਦਾ ਹੈ,” ਤਾਂ ਤੁਸੀਂ ਇਸ ਵਿੱਚੋਂ ਜਿੰਨਾ ਚਾਹੋ ਖਾ ਸਕਦੇ ਹੋ।

Deuteronomy 12:20 (UKJV) When the LORD your God shall enlarge your border, as he has promised you, and you shall say, I will eat flesh, because your soul longs to eat flesh; you may eat flesh, whatsoever your soul lusts after.

18ਇਸ ਦੀ ਬਜਾਏ, ਤੁਸੀਂ ਉਹਨਾਂ ਨੂੰ ਆਪਣੇ ਯਾਹਵੇਹ ਦੀ ਹਜ਼ੂਰੀ ਵਿੱਚ ਉਸ ਥਾਂ ਉੱਤੇ ਖਾਓ ਜਿੱਥੇ ਤੁਹਾਡਾ ਪਰਮੇਸ਼ਵਰ ਚੁਣੇਗਾ, ਤੁਸੀਂ, ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਕਸਬਿਆਂ ਦੇ ਲੇਵੀ, ਤੁਸੀਂ ਹਰ ਉਸ ਚੀਜ਼ ਵਿੱਚ ਜੋ ਤੁਸੀਂ ਆਪਣਾ ਹੱਥ ਰੱਖਦੇ ਹੋ, ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਅਨੰਦ ਕਰਨਾ ਹੈ।

19ਧਿਆਨ ਰੱਖੋ ਕਿ ਜਿੰਨਾ ਚਿਰ ਤੁਸੀਂ ਆਪਣੇ ਦੇਸ਼ ਵਿੱਚ ਰਹਿੰਦੇ ਹੋ, ਲੇਵੀਆਂ ਨੂੰ ਕਦੇ ਨਾ ਭੁੱਲਿਓ।

20ਜਦੋਂ ਤੁਹਾਡੇ ਪਰਮੇਸ਼ਵਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਤੁਹਾਡੇ ਖੇਤਰ ਨੂੰ ਵੱਡਾ ਕੀਤਾ ਹੈ, ਅਤੇ ਤੁਸੀਂ ਮਾਸ ਨੂੰ ਲੋਚਦੇ ਹੋ ਅਤੇ ਕਹਿੰਦੇ ਹੋ, “ਮੈਨੂੰ ਕੁਝ ਮਾਸ ਚਾਹੀਦਾ ਹੈ,” ਤਾਂ ਤੁਸੀਂ ਇਸ ਵਿੱਚੋਂ ਜਿੰਨਾ ਚਾਹੋ ਖਾ ਸਕਦੇ ਹੋ।

21ਪਰ ਜੇਕਰ ਉਹ ਸਥਾਨ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਤੁਹਾਡੇ ਤੋਂ ਬਹੁਤ ਦੂਰ ਹੋਵੇ ਤਾਂ ਤੁਸੀਂ ਆਪਣੇ ਇੱਜੜ ਅਤੇ ਚੌਣੇ ਵਿੱਚੋਂ ਜਿਹੜਾ ਯਾਹਵੇਹ ਨੇ ਤੁਹਾਨੂੰ ਦਿੱਤਾ, ਪਸ਼ੂ ਵੱਢ ਲੈਣਾ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਇੱਛਾ ਅਨੁਸਾਰ ਖਾ ਲਿਆ ਕਰਿਓ।

22ਉਹਨਾਂ ਨੂੰ ਉਸੇ ਤਰ੍ਹਾਂ ਖਾਓ ਜਿਵੇਂ ਤੁਸੀਂ ਚਿਕਾਰੇ ਜਾਂ ਹਿਰਨ ਨੂੰ ਖਾਂਦੇ ਹੋ, ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਖਾ ਸਕਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.