ਬਿਵਸਥਾ 12

ਇਸ ਦੀ ਬਜਾਏ, ਤੁਸੀਂ ਉਹਨਾਂ ਨੂੰ ਆਪਣੇ ਯਾਹਵੇਹ ਦੀ ਹਜ਼ੂਰੀ ਵਿੱਚ ਉਸ ਥਾਂ ਉੱਤੇ ਖਾਓ ਜਿੱਥੇ ਤੁਹਾਡਾ ਪਰਮੇਸ਼ਵਰ ਚੁਣੇਗਾ, ਤੁਸੀਂ, ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਕਸਬਿਆਂ ਦੇ ਲੇਵੀ, ਤੁਸੀਂ ਹਰ ਉਸ ਚੀਜ਼ ਵਿੱਚ ਜੋ ਤੁਸੀਂ ਆਪਣਾ ਹੱਥ ਰੱਖਦੇ ਹੋ, ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਅਨੰਦ ਕਰਨਾ ਹੈ।

Deuteronomy 12:18 (UKJV) But you must eat them before the LORD your God in the place which the LORD your God shall choose, you, and your son, and your daughter, and your manservant, and your maidservant, and the Levite that is within your gates: and you shall rejoice before the LORD your God in all that you put yours hands unto.

16ਪਰ ਤੁਹਾਨੂੰ ਖੂਨ ਨਹੀਂ ਖਾਣਾ ਚਾਹੀਦਾ। ਇਸਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਓ।

17ਤੁਸੀਂ ਆਪਣੇ ਨਗਰਾਂ ਵਿੱਚ ਆਪਣੇ ਅੰਨ ਅਤੇ ਨਵੀਂ ਦਾਖਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ, ਆਪਣੇ ਇੱਜੜਾਂ ਅਤੇ ਚੌਣ ਦੇ ਪਹਿਲੌਠੇ, ਜੋ ਕੁਝ ਤੁਸੀਂ ਦੇਣ ਦੀ ਸਹੁੰ ਖਾਧੀ ਹੈ, ਆਪਣੀ ਮਰਜ਼ੀ ਦੀਆਂ ਭੇਟਾਂ ਜਾਂ ਖਾਸ ਸੁਗਾਤਾਂ ਨੂੰ ਨਹੀਂ ਖਾਣਾ।

18ਇਸ ਦੀ ਬਜਾਏ, ਤੁਸੀਂ ਉਹਨਾਂ ਨੂੰ ਆਪਣੇ ਯਾਹਵੇਹ ਦੀ ਹਜ਼ੂਰੀ ਵਿੱਚ ਉਸ ਥਾਂ ਉੱਤੇ ਖਾਓ ਜਿੱਥੇ ਤੁਹਾਡਾ ਪਰਮੇਸ਼ਵਰ ਚੁਣੇਗਾ, ਤੁਸੀਂ, ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਕਸਬਿਆਂ ਦੇ ਲੇਵੀ, ਤੁਸੀਂ ਹਰ ਉਸ ਚੀਜ਼ ਵਿੱਚ ਜੋ ਤੁਸੀਂ ਆਪਣਾ ਹੱਥ ਰੱਖਦੇ ਹੋ, ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਅਨੰਦ ਕਰਨਾ ਹੈ।

19ਧਿਆਨ ਰੱਖੋ ਕਿ ਜਿੰਨਾ ਚਿਰ ਤੁਸੀਂ ਆਪਣੇ ਦੇਸ਼ ਵਿੱਚ ਰਹਿੰਦੇ ਹੋ, ਲੇਵੀਆਂ ਨੂੰ ਕਦੇ ਨਾ ਭੁੱਲਿਓ।

20ਜਦੋਂ ਤੁਹਾਡੇ ਪਰਮੇਸ਼ਵਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਤੁਹਾਡੇ ਖੇਤਰ ਨੂੰ ਵੱਡਾ ਕੀਤਾ ਹੈ, ਅਤੇ ਤੁਸੀਂ ਮਾਸ ਨੂੰ ਲੋਚਦੇ ਹੋ ਅਤੇ ਕਹਿੰਦੇ ਹੋ, “ਮੈਨੂੰ ਕੁਝ ਮਾਸ ਚਾਹੀਦਾ ਹੈ,” ਤਾਂ ਤੁਸੀਂ ਇਸ ਵਿੱਚੋਂ ਜਿੰਨਾ ਚਾਹੋ ਖਾ ਸਕਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.