ਬਿਵਸਥਾ 12

ਆਪਣੀ ਭਲਾਈ ਲਈ ਅਤੇ ਤੁਹਾਡੇ ਤੋਂ ਬਾਅਦ ਆਪਣੇ ਬੱਚਿਆਂ ਲਈ ਤੁਸੀਂ ਖੂਨ ਨਹੀਂ ਖਾਓਗੇ, ਅਜਿਹਾ ਕਰਨ ਨਾਲ ਤੁਸੀਂ ਉਹ ਕਰੋਗੇ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਹੈ।

Deuteronomy 12:25 (UKJV) You shall not eat it; that it may go well with you, and with your children after you, when you shall do that which is right in the sight of the LORD.

23ਪਰ ਧਿਆਨ ਰੱਖੋ ਕਿ ਤੁਸੀਂ ਲਹੂ ਨਾ ਖਾਓ ਕਿਉਂ ਜੋ ਲਹੂ ਜੀਵਨ ਹੈ ਅਤੇ ਜੀਵਨ ਨੂੰ ਮਾਸ ਨਾਲ ਨਾ ਖਾਓ।

24ਤੁਹਾਨੂੰ ਲਹੂ ਨਹੀਂ ਖਾਣਾ ਚਾਹੀਦਾ, ਇਸਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਓ।

25ਆਪਣੀ ਭਲਾਈ ਲਈ ਅਤੇ ਤੁਹਾਡੇ ਤੋਂ ਬਾਅਦ ਆਪਣੇ ਬੱਚਿਆਂ ਲਈ ਤੁਸੀਂ ਖੂਨ ਨਹੀਂ ਖਾਓਗੇ, ਅਜਿਹਾ ਕਰਨ ਨਾਲ ਤੁਸੀਂ ਉਹ ਕਰੋਗੇ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਹੈ।

26ਪਰ ਤੁਸੀਂ ਆਪਣੀਆਂ ਪਵਿੱਤਰ ਚੀਜ਼ਾਂ ਅਤੇ ਜੋ ਕੁਝ ਵੀ ਦੇਣ ਦੀ ਸੁੱਖਣਾ ਖਾਧੀ ਹੈ ਲੈ ਜਾਓ ਅਤੇ ਉਸ ਥਾਂ ਨੂੰ ਜਾਓ ਜਿਸ ਨੂੰ ਯਾਹਵੇਹ ਚੁਣੇਗਾ।

27ਆਪਣੀਆਂ ਹੋਮ ਦੀਆਂ ਭੇਟਾਂ ਆਪਣੇ ਪਰਮੇਸ਼ਵਰ ਯਾਹਵੇਹ ਦੀ ਜਗਵੇਦੀ ਉੱਤੇ ਚੜ੍ਹਾਓ, ਮਾਸ ਅਤੇ ਲਹੂ ਦੋਵੇਂ ਅਤੇ ਤੁਹਾਡੀਆਂ ਬਲੀਆਂ ਦਾ ਲਹੂ ਤੁਹਾਡੇ ਪਰਮੇਸ਼ਵਰ ਦੀ ਜਗਵੇਦੀ ਦੇ ਕੋਲ ਡੋਲ੍ਹਿਆ ਜਾਣਾ ਚਾਹੀਦਾ ਹੈ, ਪਰ ਤੁਸੀਂ ਮਾਸ ਖਾ ਸਕਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.