7ਉੱਥੇ ਤੁਸੀਂ ਅਤੇ ਤੁਹਾਡੇ ਪਰਿਵਾਰ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓਗੇ ਅਤੇ ਹਰ ਉਸ ਚੀਜ਼ ਵਿੱਚ ਖੁਸ਼ੀ ਮਨਾਓਗੇ ਜਿਸ ਵਿੱਚ ਤੁਸੀਂ ਆਪਣਾ ਹੱਥ ਰੱਖਿਆ ਹੈ, ਕਿਉਂਕਿ ਤੁਹਾਡੇ ਯਾਹਵੇਹ ਨੇ ਤੁਹਾਨੂੰ ਅਸੀਸ ਦਿੱਤੀ ਹੈ।
8ਜਿਵੇਂ ਅਸੀਂ ਅੱਜ ਇੱਥੇ ਕਰਦੇ ਹਾਂ ਉੱਥੇ ਅਜਿਹਾ ਨਾ ਕਰਨਾ ਅਰਥਾਤ ਜੋ ਕੁਝ ਕਿਸੇ ਨੂੰ ਠੀਕ ਲੱਗਦਾ ਹੈ, ਉਹ ਉਹੀ ਕਰਦਾ ਹੈ।
9ਕਿਉਂਕਿ ਤੁਸੀਂ ਅਜੇ ਆਰਾਮ ਸਥਾਨ ਅਤੇ ਵਿਰਾਸਤ ਵਿੱਚ ਨਹੀਂ ਪਹੁੰਚੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।
10ਪਰ ਤੁਸੀਂ ਯਰਦਨ ਪਾਰ ਕਰਕੇ ਉਸ ਧਰਤੀ ਵਿੱਚ ਵੱਸੋਗੇ ਜਿਹੜਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਅਤੇ ਉਹ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਅਰਾਮ ਦੇਵੇਗਾ ਤਾਂ ਜੋ ਤੁਸੀਂ ਸੁਰੱਖਿਅਤ ਰਹੋ।
11ਤਦ ਉਸ ਥਾਂ ਨੂੰ ਜਿੱਥੇ ਤੁਹਾਡਾ ਪਰਮੇਸ਼ਵਰ ਆਪਣੇ ਨਾਮ ਲਈ ਨਿਵਾਸ ਸਥਾਨ ਵਜੋਂ ਚੁਣੇਗਾ, ਉੱਥੇ ਤੁਸੀਂ ਉਹ ਸਭ ਕੁਝ ਲਿਆਉਣਾ ਹੈ ਜਿਸਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਜਿਵੇਂ ਕਿ ਤੁਹਾਡੀਆਂ ਹੋਮ ਦੀਆਂ ਭੇਟਾਂ, ਬਲੀਆਂ, ਤੁਹਾਡੇ ਦਸਵੰਧ, ਖਾਸ ਸੁਗਾਤਾਂ ਅਤੇ ਸਾਰੀਆਂ ਚੀਜ਼ਾਂ ਨਾਲੇ ਆਪਣੀਆਂ ਮਨ ਭਾਉਂਦੀਆਂ ਚੀਜ਼ਾਂ ਜੋ ਤੁਸੀਂ ਯਾਹਵੇਹ ਲਈ ਸੁੱਖਣਾ ਸੁੱਖੀਆਂ ਹਨ।