ਬਿਵਸਥਾ 12

ਤਦ ਉਸ ਥਾਂ ਨੂੰ ਜਿੱਥੇ ਤੁਹਾਡਾ ਪਰਮੇਸ਼ਵਰ ਆਪਣੇ ਨਾਮ ਲਈ ਨਿਵਾਸ ਸਥਾਨ ਵਜੋਂ ਚੁਣੇਗਾ, ਉੱਥੇ ਤੁਸੀਂ ਉਹ ਸਭ ਕੁਝ ਲਿਆਉਣਾ ਹੈ ਜਿਸਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਜਿਵੇਂ ਕਿ ਤੁਹਾਡੀਆਂ ਹੋਮ ਦੀਆਂ ਭੇਟਾਂ, ਬਲੀਆਂ, ਤੁਹਾਡੇ ਦਸਵੰਧ, ਖਾਸ ਸੁਗਾਤਾਂ ਅਤੇ ਸਾਰੀਆਂ ਚੀਜ਼ਾਂ ਨਾਲੇ ਆਪਣੀਆਂ ਮਨ ਭਾਉਂਦੀਆਂ ਚੀਜ਼ਾਂ ਜੋ ਤੁਸੀਂ ਯਾਹਵੇਹ ਲਈ ਸੁੱਖਣਾ ਸੁੱਖੀਆਂ ਹਨ।

Deuteronomy 12:11 (UKJV) Then there shall be a place which the LORD your God shall choose to cause his name to dwell there; thither shall all of you bring all that I command you; your burnt offerings, and your sacrifices, your tithes, and the heave offering of your hand, and all your choice vows which all of you vow unto the LORD:

9ਕਿਉਂਕਿ ਤੁਸੀਂ ਅਜੇ ਆਰਾਮ ਸਥਾਨ ਅਤੇ ਵਿਰਾਸਤ ਵਿੱਚ ਨਹੀਂ ਪਹੁੰਚੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।

10ਪਰ ਤੁਸੀਂ ਯਰਦਨ ਪਾਰ ਕਰਕੇ ਉਸ ਧਰਤੀ ਵਿੱਚ ਵੱਸੋਗੇ ਜਿਹੜਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਅਤੇ ਉਹ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਅਰਾਮ ਦੇਵੇਗਾ ਤਾਂ ਜੋ ਤੁਸੀਂ ਸੁਰੱਖਿਅਤ ਰਹੋ।

11ਤਦ ਉਸ ਥਾਂ ਨੂੰ ਜਿੱਥੇ ਤੁਹਾਡਾ ਪਰਮੇਸ਼ਵਰ ਆਪਣੇ ਨਾਮ ਲਈ ਨਿਵਾਸ ਸਥਾਨ ਵਜੋਂ ਚੁਣੇਗਾ, ਉੱਥੇ ਤੁਸੀਂ ਉਹ ਸਭ ਕੁਝ ਲਿਆਉਣਾ ਹੈ ਜਿਸਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਜਿਵੇਂ ਕਿ ਤੁਹਾਡੀਆਂ ਹੋਮ ਦੀਆਂ ਭੇਟਾਂ, ਬਲੀਆਂ, ਤੁਹਾਡੇ ਦਸਵੰਧ, ਖਾਸ ਸੁਗਾਤਾਂ ਅਤੇ ਸਾਰੀਆਂ ਚੀਜ਼ਾਂ ਨਾਲੇ ਆਪਣੀਆਂ ਮਨ ਭਾਉਂਦੀਆਂ ਚੀਜ਼ਾਂ ਜੋ ਤੁਸੀਂ ਯਾਹਵੇਹ ਲਈ ਸੁੱਖਣਾ ਸੁੱਖੀਆਂ ਹਨ।

12ਅਤੇ ਉੱਥੇ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਖੁਸ਼ੀ ਮਨਾਓ, ਤੁਸੀਂ, ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ ਅਤੇ ਤੁਹਾਡੇ ਨਗਰਾਂ ਦੇ ਲੇਵੀਆਂ ਨੂੰ ਜਿਨ੍ਹਾਂ ਦੀ ਆਪਣੀ ਕੋਈ ਵੰਡ ਜਾਂ ਵਿਰਾਸਤ ਨਹੀਂ ਹੈ।

13ਸਾਵਧਾਨ ਰਹੋ ਕਿ ਕਿਤੇ ਵੀ ਤੁਸੀਂ ਆਪਣੀ ਮਰਜ਼ੀ ਨਾਲ ਹੋਮ ਦੀਆਂ ਭੇਟਾਂ ਨਾ ਚੜ੍ਹਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.