11ਤਦ ਉਸ ਥਾਂ ਨੂੰ ਜਿੱਥੇ ਤੁਹਾਡਾ ਪਰਮੇਸ਼ਵਰ ਆਪਣੇ ਨਾਮ ਲਈ ਨਿਵਾਸ ਸਥਾਨ ਵਜੋਂ ਚੁਣੇਗਾ, ਉੱਥੇ ਤੁਸੀਂ ਉਹ ਸਭ ਕੁਝ ਲਿਆਉਣਾ ਹੈ ਜਿਸਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਜਿਵੇਂ ਕਿ ਤੁਹਾਡੀਆਂ ਹੋਮ ਦੀਆਂ ਭੇਟਾਂ, ਬਲੀਆਂ, ਤੁਹਾਡੇ ਦਸਵੰਧ, ਖਾਸ ਸੁਗਾਤਾਂ ਅਤੇ ਸਾਰੀਆਂ ਚੀਜ਼ਾਂ ਨਾਲੇ ਆਪਣੀਆਂ ਮਨ ਭਾਉਂਦੀਆਂ ਚੀਜ਼ਾਂ ਜੋ ਤੁਸੀਂ ਯਾਹਵੇਹ ਲਈ ਸੁੱਖਣਾ ਸੁੱਖੀਆਂ ਹਨ।
12ਅਤੇ ਉੱਥੇ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਖੁਸ਼ੀ ਮਨਾਓ, ਤੁਸੀਂ, ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ ਅਤੇ ਤੁਹਾਡੇ ਨਗਰਾਂ ਦੇ ਲੇਵੀਆਂ ਨੂੰ ਜਿਨ੍ਹਾਂ ਦੀ ਆਪਣੀ ਕੋਈ ਵੰਡ ਜਾਂ ਵਿਰਾਸਤ ਨਹੀਂ ਹੈ।
13ਸਾਵਧਾਨ ਰਹੋ ਕਿ ਕਿਤੇ ਵੀ ਤੁਸੀਂ ਆਪਣੀ ਮਰਜ਼ੀ ਨਾਲ ਹੋਮ ਦੀਆਂ ਭੇਟਾਂ ਨਾ ਚੜ੍ਹਾਓ।
14ਉਹਨਾਂ ਨੂੰ ਸਿਰਫ ਉਸ ਥਾਂ ਉੱਤੇ ਚੜ੍ਹਾਓ ਜਿੱਥੇ ਯਾਹਵੇਹ ਤੁਹਾਡੇ ਗੋਤ ਵਿੱਚੋਂ ਕਿਸੇ ਇੱਕ ਨੂੰ ਚੁਣੇਗਾ, ਅਤੇ ਉੱਥੇ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ।
15ਤਾਂ ਤੁਸੀਂ ਆਪਣੇ ਕਿਸੇ ਵੀ ਨਗਰ ਵਿੱਚ ਆਪਣੇ ਜਾਨਵਰਾਂ ਨੂੰ ਵੱਢੋ ਅਤੇ ਜਿੰਨਾ ਚਾਹੋ ਮਾਸ ਖਾ ਸਕਦੇ ਹੋ, ਜਿਵੇਂ ਕਿ ਉਹ ਚਿਕਾਰੇ ਜਾਂ ਹਿਰਨ ਦਾ ਹੋਵੇ, ਤੁਹਾਡੇ ਪਰਮੇਸ਼ਵਰ ਦੀ ਅਸੀਸ ਦੇ ਅਨੁਸਾਰ ਤੁਸੀਂ ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਇਸਨੂੰ ਖਾ ਸਕਦੇ ਹਨ।