ਬਿਵਸਥਾ 12

ਤਾਂ ਤੁਸੀਂ ਆਪਣੇ ਕਿਸੇ ਵੀ ਨਗਰ ਵਿੱਚ ਆਪਣੇ ਜਾਨਵਰਾਂ ਨੂੰ ਵੱਢੋ ਅਤੇ ਜਿੰਨਾ ਚਾਹੋ ਮਾਸ ਖਾ ਸਕਦੇ ਹੋ, ਜਿਵੇਂ ਕਿ ਉਹ ਚਿਕਾਰੇ ਜਾਂ ਹਿਰਨ ਦਾ ਹੋਵੇ, ਤੁਹਾਡੇ ਪਰਮੇਸ਼ਵਰ ਦੀ ਅਸੀਸ ਦੇ ਅਨੁਸਾਰ ਤੁਸੀਂ ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਇਸਨੂੰ ਖਾ ਸਕਦੇ ਹਨ।

Deuteronomy 12:15 (UKJV) Notwithstanding you may kill and eat flesh in all your gates, whatsoever your soul lusts after, according to the blessing of the LORD your God which he has given you: the unclean and the clean may eat thereof, as of the roebuck, and as of the hart.

13ਸਾਵਧਾਨ ਰਹੋ ਕਿ ਕਿਤੇ ਵੀ ਤੁਸੀਂ ਆਪਣੀ ਮਰਜ਼ੀ ਨਾਲ ਹੋਮ ਦੀਆਂ ਭੇਟਾਂ ਨਾ ਚੜ੍ਹਾਓ।

14ਉਹਨਾਂ ਨੂੰ ਸਿਰਫ ਉਸ ਥਾਂ ਉੱਤੇ ਚੜ੍ਹਾਓ ਜਿੱਥੇ ਯਾਹਵੇਹ ਤੁਹਾਡੇ ਗੋਤ ਵਿੱਚੋਂ ਕਿਸੇ ਇੱਕ ਨੂੰ ਚੁਣੇਗਾ, ਅਤੇ ਉੱਥੇ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ।

15ਤਾਂ ਤੁਸੀਂ ਆਪਣੇ ਕਿਸੇ ਵੀ ਨਗਰ ਵਿੱਚ ਆਪਣੇ ਜਾਨਵਰਾਂ ਨੂੰ ਵੱਢੋ ਅਤੇ ਜਿੰਨਾ ਚਾਹੋ ਮਾਸ ਖਾ ਸਕਦੇ ਹੋ, ਜਿਵੇਂ ਕਿ ਉਹ ਚਿਕਾਰੇ ਜਾਂ ਹਿਰਨ ਦਾ ਹੋਵੇ, ਤੁਹਾਡੇ ਪਰਮੇਸ਼ਵਰ ਦੀ ਅਸੀਸ ਦੇ ਅਨੁਸਾਰ ਤੁਸੀਂ ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਇਸਨੂੰ ਖਾ ਸਕਦੇ ਹਨ।

16ਪਰ ਤੁਹਾਨੂੰ ਖੂਨ ਨਹੀਂ ਖਾਣਾ ਚਾਹੀਦਾ। ਇਸਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਓ।

17ਤੁਸੀਂ ਆਪਣੇ ਨਗਰਾਂ ਵਿੱਚ ਆਪਣੇ ਅੰਨ ਅਤੇ ਨਵੀਂ ਦਾਖਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ, ਆਪਣੇ ਇੱਜੜਾਂ ਅਤੇ ਚੌਣ ਦੇ ਪਹਿਲੌਠੇ, ਜੋ ਕੁਝ ਤੁਸੀਂ ਦੇਣ ਦੀ ਸਹੁੰ ਖਾਧੀ ਹੈ, ਆਪਣੀ ਮਰਜ਼ੀ ਦੀਆਂ ਭੇਟਾਂ ਜਾਂ ਖਾਸ ਸੁਗਾਤਾਂ ਨੂੰ ਨਹੀਂ ਖਾਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.