ਬਿਵਸਥਾ 13

ਅਤੇ ਘਿਣਾਉਣੀ ਵਸਤੂਆਂ ਵਿੱਚੋਂ ਕੋਈ ਵੀ ਤੁਹਾਡੇ ਹੱਥਾਂ ਵਿੱਚ ਨਹੀਂ ਪਾਈ ਜਾਵੇਗੀ। ਤਦ ਯਾਹਵੇਹ ਆਪਣੇ ਭਿਆਨਕ ਕ੍ਰੋਧ ਤੋਂ ਮੁੜੇਗਾ, ਤੁਹਾਡੇ ਉੱਤੇ ਦਇਆ ਕਰੇਗਾ ਅਤੇ ਤੁਹਾਡੇ ਉੱਤੇ ਰਹਿਮ ਕਰੇਗਾ। ਉਹ ਤੁਹਾਡੀ ਗਿਣਤੀ ਵਧਾਏਗਾ, ਜਿਵੇਂ ਕਿ ਉਸਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।

Deuteronomy 13:17 (UKJV) And there shall cleave nothing of the cursed thing to yours hand: that the LORD may turn from the fierceness of his anger, and show you mercy, and have compassion upon you, and multiply you, as he has sworn unto your fathers;

15ਤਾਂ ਤੁਸੀਂ ਉਸ ਨਗਰ ਵਿੱਚ ਰਹਿਣ ਵਾਲੇ ਸਾਰਿਆਂ ਨੂੰ ਜ਼ਰੂਰ ਤਲਵਾਰ ਨਾਲ ਵੱਢ ਸੁੱਟੋ ਨਾਲ ਹੀ ਉਸ ਨਗਰ ਦੇ ਲੋਕਾਂ ਅਤੇ ਉਸ ਦੇ ਪਸ਼ੂਆਂ ਦੋਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ।

16ਤੁਸੀਂ ਕਸਬੇ ਦੀ ਸਾਰੀ ਲੁੱਟ ਨੂੰ ਜਨਤਕ ਚੌਂਕ ਦੇ ਵਿਚਕਾਰ ਇਕੱਠਾ ਕਰੋ ਅਤੇ ਕਸਬੇ ਨੂੰ ਅਤੇ ਉਸ ਦੀ ਸਾਰੀ ਲੁੱਟ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਲਈ ਹੋਮ ਦੀ ਭੇਟ ਵਜੋਂ ਸਾੜ ਦਿਓ। ਉਹ ਨਗਰ ਸਦਾ ਲਈ ਖੰਡਰ ਬਣਿਆ ਰਹੇਗਾ, ਕਦੇ ਵੀ ਉਸਾਰਿਆ ਨਹੀਂ ਜਾਵੇਗਾ,

17ਅਤੇ ਘਿਣਾਉਣੀ ਵਸਤੂਆਂ ਵਿੱਚੋਂ ਕੋਈ ਵੀ ਤੁਹਾਡੇ ਹੱਥਾਂ ਵਿੱਚ ਨਹੀਂ ਪਾਈ ਜਾਵੇਗੀ। ਤਦ ਯਾਹਵੇਹ ਆਪਣੇ ਭਿਆਨਕ ਕ੍ਰੋਧ ਤੋਂ ਮੁੜੇਗਾ, ਤੁਹਾਡੇ ਉੱਤੇ ਦਇਆ ਕਰੇਗਾ ਅਤੇ ਤੁਹਾਡੇ ਉੱਤੇ ਰਹਿਮ ਕਰੇਗਾ। ਉਹ ਤੁਹਾਡੀ ਗਿਣਤੀ ਵਧਾਏਗਾ, ਜਿਵੇਂ ਕਿ ਉਸਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।

18ਕਿਉਂਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਸਾਰੇ ਹੁਕਮਾਂ ਨੂੰ ਮੰਨਦੇ ਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਅਤੇ ਉਹੀ ਕਰੋ ਜੋ ਉਸਦੀ ਨਿਗਾਹ ਵਿੱਚ ਸਹੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.