ਬਿਵਸਥਾ 13

ਤਾਂ ਤੁਸੀਂ ਉਸ ਨਗਰ ਵਿੱਚ ਰਹਿਣ ਵਾਲੇ ਸਾਰਿਆਂ ਨੂੰ ਜ਼ਰੂਰ ਤਲਵਾਰ ਨਾਲ ਵੱਢ ਸੁੱਟੋ ਨਾਲ ਹੀ ਉਸ ਨਗਰ ਦੇ ਲੋਕਾਂ ਅਤੇ ਉਸ ਦੇ ਪਸ਼ੂਆਂ ਦੋਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ।

Deuteronomy 13:15 (UKJV) You shall surely strike the inhabitants of that city with the edge of the sword, destroying it utterly, and all that is therein, and the cattle thereof, with the edge of the sword.

13ਤੁਹਾਡੇ ਵਿੱਚੋਂ ਕੁਝ ਨਿਕੰਮੇ ਲੋਕਾਂ ਨੇ ਜਾ ਕੇ ਉਸ ਸ਼ਹਿਰ ਦੇ ਵਾਸੀਆਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਹੈ ਕਿ “ਆਓ ਅਸੀਂ ਇਹਨਾਂ ਦੇਵਤਿਆਂ ਦੀ ਪੂਜਾ ਕਰੀਏ” (ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ)।

14ਤਾਂ ਤੁਸੀਂ ਪੁੱਛ-ਗਿੱਛ ਕਰੋ ਅਤੇ ਜਾਂਚ ਕਰੋ ਅਤੇ ਪੱਕਾ ਪਤਾ ਲਗਾਓ ਅਤੇ ਵੇਖੋ, ਜੇਕਰ ਇਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਇਹ ਘਿਣਾਉਣਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ,

15ਤਾਂ ਤੁਸੀਂ ਉਸ ਨਗਰ ਵਿੱਚ ਰਹਿਣ ਵਾਲੇ ਸਾਰਿਆਂ ਨੂੰ ਜ਼ਰੂਰ ਤਲਵਾਰ ਨਾਲ ਵੱਢ ਸੁੱਟੋ ਨਾਲ ਹੀ ਉਸ ਨਗਰ ਦੇ ਲੋਕਾਂ ਅਤੇ ਉਸ ਦੇ ਪਸ਼ੂਆਂ ਦੋਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ।

16ਤੁਸੀਂ ਕਸਬੇ ਦੀ ਸਾਰੀ ਲੁੱਟ ਨੂੰ ਜਨਤਕ ਚੌਂਕ ਦੇ ਵਿਚਕਾਰ ਇਕੱਠਾ ਕਰੋ ਅਤੇ ਕਸਬੇ ਨੂੰ ਅਤੇ ਉਸ ਦੀ ਸਾਰੀ ਲੁੱਟ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਲਈ ਹੋਮ ਦੀ ਭੇਟ ਵਜੋਂ ਸਾੜ ਦਿਓ। ਉਹ ਨਗਰ ਸਦਾ ਲਈ ਖੰਡਰ ਬਣਿਆ ਰਹੇਗਾ, ਕਦੇ ਵੀ ਉਸਾਰਿਆ ਨਹੀਂ ਜਾਵੇਗਾ,

17ਅਤੇ ਘਿਣਾਉਣੀ ਵਸਤੂਆਂ ਵਿੱਚੋਂ ਕੋਈ ਵੀ ਤੁਹਾਡੇ ਹੱਥਾਂ ਵਿੱਚ ਨਹੀਂ ਪਾਈ ਜਾਵੇਗੀ। ਤਦ ਯਾਹਵੇਹ ਆਪਣੇ ਭਿਆਨਕ ਕ੍ਰੋਧ ਤੋਂ ਮੁੜੇਗਾ, ਤੁਹਾਡੇ ਉੱਤੇ ਦਇਆ ਕਰੇਗਾ ਅਤੇ ਤੁਹਾਡੇ ਉੱਤੇ ਰਹਿਮ ਕਰੇਗਾ। ਉਹ ਤੁਹਾਡੀ ਗਿਣਤੀ ਵਧਾਏਗਾ, ਜਿਵੇਂ ਕਿ ਉਸਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.