12ਜੇਕਰ ਤੁਸੀਂ ਆਪਣੇ ਕਿਸੇ ਨਗਰ ਦੇ ਵਿਖੇ ਸੁਣੋ, ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵੱਸਣ ਲਈ ਦਿੰਦਾ ਹੈ,
13ਤੁਹਾਡੇ ਵਿੱਚੋਂ ਕੁਝ ਨਿਕੰਮੇ ਲੋਕਾਂ ਨੇ ਜਾ ਕੇ ਉਸ ਸ਼ਹਿਰ ਦੇ ਵਾਸੀਆਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਹੈ ਕਿ “ਆਓ ਅਸੀਂ ਇਹਨਾਂ ਦੇਵਤਿਆਂ ਦੀ ਪੂਜਾ ਕਰੀਏ” (ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ)।
14ਤਾਂ ਤੁਸੀਂ ਪੁੱਛ-ਗਿੱਛ ਕਰੋ ਅਤੇ ਜਾਂਚ ਕਰੋ ਅਤੇ ਪੱਕਾ ਪਤਾ ਲਗਾਓ ਅਤੇ ਵੇਖੋ, ਜੇਕਰ ਇਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਇਹ ਘਿਣਾਉਣਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ,
15ਤਾਂ ਤੁਸੀਂ ਉਸ ਨਗਰ ਵਿੱਚ ਰਹਿਣ ਵਾਲੇ ਸਾਰਿਆਂ ਨੂੰ ਜ਼ਰੂਰ ਤਲਵਾਰ ਨਾਲ ਵੱਢ ਸੁੱਟੋ ਨਾਲ ਹੀ ਉਸ ਨਗਰ ਦੇ ਲੋਕਾਂ ਅਤੇ ਉਸ ਦੇ ਪਸ਼ੂਆਂ ਦੋਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ।
16ਤੁਸੀਂ ਕਸਬੇ ਦੀ ਸਾਰੀ ਲੁੱਟ ਨੂੰ ਜਨਤਕ ਚੌਂਕ ਦੇ ਵਿਚਕਾਰ ਇਕੱਠਾ ਕਰੋ ਅਤੇ ਕਸਬੇ ਨੂੰ ਅਤੇ ਉਸ ਦੀ ਸਾਰੀ ਲੁੱਟ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਲਈ ਹੋਮ ਦੀ ਭੇਟ ਵਜੋਂ ਸਾੜ ਦਿਓ। ਉਹ ਨਗਰ ਸਦਾ ਲਈ ਖੰਡਰ ਬਣਿਆ ਰਹੇਗਾ, ਕਦੇ ਵੀ ਉਸਾਰਿਆ ਨਹੀਂ ਜਾਵੇਗਾ,