ਬਿਵਸਥਾ 13

ਅਤੇ ਜੇ ਉਹ ਨਿਸ਼ਾਨ ਜਾਂ ਅਚੰਭੇ ਦੀ ਗੱਲ ਕੀਤੀ ਜਾਂਦੀ ਹੈ ਅਤੇ ਨਬੀ ਕਹਿੰਦਾ ਹੈ, “ਆਓ ਅਸੀਂ ਦੂਜੇ ਦੇਵਤਿਆਂ ਦੀ ਪਾਲਣਾ ਕਰੀਏ” (ਜਿਨ੍ਹਾਂ ਦੇਵਤਿਆਂ ਨੂੰ ਤੁਸੀਂ ਨਹੀਂ ਜਾਣਦੇ) “ਅਤੇ ਅਸੀਂ ਉਹਨਾਂ ਦੀ ਉਪਾਸਨਾ ਕਰੀਏ,”

Deuteronomy 13:2 (UKJV) And the sign or the wonder come to pass, whereof he spoke unto you, saying, Let us go after other gods, which you have not known, and let us serve them;

1ਜੇ ਕੋਈ ਨਬੀ ਜਾਂ ਉਹ ਜੋ ਸੁਪਨਿਆਂ ਦੁਆਰਾ ਭਵਿੱਖਬਾਣੀ ਕਰਦਾ ਹੈ, ਤੁਹਾਡੇ ਵਿਚਕਾਰ ਪ੍ਰਗਟ ਹੁੰਦਾ ਹੈ ਅਤੇ ਤੁਹਾਨੂੰ ਇੱਕ ਨਿਸ਼ਾਨ ਜਾਂ ਅਚੰਭੇ ਦੀ ਘੋਸ਼ਣਾ ਕਰਦਾ ਹੈ,

2ਅਤੇ ਜੇ ਉਹ ਨਿਸ਼ਾਨ ਜਾਂ ਅਚੰਭੇ ਦੀ ਗੱਲ ਕੀਤੀ ਜਾਂਦੀ ਹੈ ਅਤੇ ਨਬੀ ਕਹਿੰਦਾ ਹੈ, “ਆਓ ਅਸੀਂ ਦੂਜੇ ਦੇਵਤਿਆਂ ਦੀ ਪਾਲਣਾ ਕਰੀਏ” (ਜਿਨ੍ਹਾਂ ਦੇਵਤਿਆਂ ਨੂੰ ਤੁਸੀਂ ਨਹੀਂ ਜਾਣਦੇ) “ਅਤੇ ਅਸੀਂ ਉਹਨਾਂ ਦੀ ਉਪਾਸਨਾ ਕਰੀਏ,”

3ਤੁਹਾਨੂੰ ਉਸ ਨਬੀ ਜਾਂ ਸੁਪਨੇ ਲੈਣ ਵਾਲੇ ਦੀਆਂ ਗੱਲਾਂ ਨੂੰ ਨਹੀਂ ਸੁਣਨਾ ਚਾਹੀਦਾ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਇਹ ਜਾਣਨ ਲਈ ਤੁਹਾਡੀ ਪਰਖ ਕਰ ਰਿਹਾ ਹੈ ਕਿ ਤੁਸੀਂ ਉਸਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਰੂਹ ਨਾਲ ਪਿਆਰ ਕਰਦੇ ਹੋ।

4ਇਹ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਜਿਸਦੀ ਤੁਹਾਨੂੰ ਪਾਲਣ ਕਰਨੀ ਚਾਹੀਦੀ ਹੈ ਅਤੇ ਤੁਹਾਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸਦੇ ਹੁਕਮਾਂ ਨੂੰ ਮੰਨੋ ਅਤੇ ਉਸਦੀ ਪਾਲਣਾ ਕਰੋ, ਉਸ ਦੀ ਸੇਵਾ ਕਰੋ ਅਤੇ ਉਸ ਨੂੰ ਫੜੀ ਰੱਖੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.