ਬਿਵਸਥਾ 13

ਜੇ ਤੁਹਾਡਾ ਆਪਣਾ ਭਰਾ ਜਾਂ ਤੁਹਾਡਾ ਪੁੱਤਰ ਜਾਂ ਧੀ ਜਾਂ ਤੁਹਾਡੀ ਪਤਨੀ ਜਾਂ ਤੁਹਾਡਾ ਸਭ ਤੋਂ ਪਿਆਰਾ ਦੋਸਤ ਤੁਹਾਨੂੰ ਇਹ ਕਹਿ ਕੇ ਭਰਮਾਉਂਦਾ ਹੈ, “ਆਓ ਅਸੀਂ ਚੱਲੀਏ ਅਤੇ ਹੋਰ ਦੇਵਤਿਆਂ ਦੀ ਪੂਜਾ ਕਰੀਏ” (ਉਹ ਦੇਵਤੇ ਜਿਨ੍ਹਾਂ ਨੂੰ ਨਾ ਤੁਸੀਂ ਅਤੇ ਨਾ ਤੁਹਾਡੇ ਪੂਰਵਜ ਜਾਣਦੇ ਹਨ,

Deuteronomy 13:6 (UKJV) If your brother, the son of your mother, or your son, or your daughter, or the wife of your bosom, or your friend, which is as yours own soul, entice you secretly, saying, Let us go and serve other gods, which you have not known, you, nor your fathers;

4ਇਹ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਜਿਸਦੀ ਤੁਹਾਨੂੰ ਪਾਲਣ ਕਰਨੀ ਚਾਹੀਦੀ ਹੈ ਅਤੇ ਤੁਹਾਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸਦੇ ਹੁਕਮਾਂ ਨੂੰ ਮੰਨੋ ਅਤੇ ਉਸਦੀ ਪਾਲਣਾ ਕਰੋ, ਉਸ ਦੀ ਸੇਵਾ ਕਰੋ ਅਤੇ ਉਸ ਨੂੰ ਫੜੀ ਰੱਖੋ।

5ਉਸ ਨਬੀ ਜਾਂ ਸੁਪਨੇ ਲੈਣ ਵਾਲੇ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਨ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨੇ ਤੁਹਾਨੂੰ ਮਿਸਰ ਵਿੱਚੋਂ ਕੱਢਿਆ ਅਤੇ ਤੁਹਾਨੂੰ ਗੁਲਾਮੀ ਦੇ ਦੇਸ਼ ਵਿੱਚੋਂ ਛੁਡਾਇਆ। ਉਸ ਨਬੀ ਜਾਂ ਸੁਪਨੇ ਲੈਣ ਵਾਲੇ ਨੇ ਤੁਹਾਨੂੰ ਉਸ ਰਾਹ ਤੋਂ ਮੋੜਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਪਾਲਣਾ ਕਰਨ ਦਾ ਹੁਕਮ ਦਿੱਤਾ ਸੀ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।

6ਜੇ ਤੁਹਾਡਾ ਆਪਣਾ ਭਰਾ ਜਾਂ ਤੁਹਾਡਾ ਪੁੱਤਰ ਜਾਂ ਧੀ ਜਾਂ ਤੁਹਾਡੀ ਪਤਨੀ ਜਾਂ ਤੁਹਾਡਾ ਸਭ ਤੋਂ ਪਿਆਰਾ ਦੋਸਤ ਤੁਹਾਨੂੰ ਇਹ ਕਹਿ ਕੇ ਭਰਮਾਉਂਦਾ ਹੈ, “ਆਓ ਅਸੀਂ ਚੱਲੀਏ ਅਤੇ ਹੋਰ ਦੇਵਤਿਆਂ ਦੀ ਪੂਜਾ ਕਰੀਏ” (ਉਹ ਦੇਵਤੇ ਜਿਨ੍ਹਾਂ ਨੂੰ ਨਾ ਤੁਸੀਂ ਅਤੇ ਨਾ ਤੁਹਾਡੇ ਪੂਰਵਜ ਜਾਣਦੇ ਹਨ,

7ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਦੇ ਦੇਵਤਿਆਂ ਨੂੰ, ਭਾਵੇਂ ਨੇੜੇ ਜਾਂ ਦੂਰ, ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ),

8ਉਹਨਾਂ ਦੀ ਗੱਲ ਨਾ ਮੰਨੋ ਅਤੇ ਨਾ ਸੁਣੋ ਅਤੇ ਨਾ ਹੀ ਉਹਨਾਂ ਉੱਤੇ ਕੋਈ ਤਰਸ ਦਿਖਾਓ। ਉਹਨਾਂ ਨੂੰ ਨਾ ਬਖਸ਼ੋ ਜਾਂ ਉਹਨਾਂ ਨੂੰ ਢਾਲ਼ ਨਾ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.