ਬਿਵਸਥਾ 15

ਅਤੇ ਜਦੋਂ ਤੁਸੀਂ ਉਹਨਾਂ ਨੂੰ ਛੱਡ ਦਿਓ ਤਾਂ ਉਹਨਾਂ ਨੂੰ ਖਾਲੀ ਹੱਥ ਨਾ ਭੇਜੋ।

Deuteronomy 15:13 (UKJV) And when you send him out free from you, you shall not let him go away empty:

11ਦੇਸ਼ ਵਿੱਚ ਹਮੇਸ਼ਾ ਗਰੀਬ ਲੋਕ ਰਹਿਣਗੇ, ਇਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਸੰਗੀ ਇਸਰਾਏਲੀਆਂ ਲਈ ਜਿਹੜੇ ਤੁਹਾਡੇ ਦੇਸ਼ ਵਿੱਚ ਗਰੀਬ ਅਤੇ ਲੋੜਵੰਦ ਹਨ, ਉਹਨਾਂ ਲਈ ਖੁੱਲ੍ਹੇ-ਡੁੱਲ੍ਹੇ ਰਹੋ।

12ਜੇਕਰ ਤੁਹਾਡੇ ਵਿੱਚੋਂ ਕੋਈ ਵੀ ਇਬਰਾਨੀ ਆਦਮੀ ਜਾਂ ਤੀਵੀਂ ਆਪਣੇ ਆਪ ਨੂੰ ਤੁਹਾਡੇ ਕੋਲ ਵੇਚ ਦੇਵੇ ਅਤੇ ਛੇ ਸਾਲ ਤੁਹਾਡੀ ਸੇਵਾ ਕਰੇ, ਤਾਂ ਤੁਸੀਂ ਸੱਤਵੇਂ ਸਾਲ ਉਸ ਨੂੰ ਅਜ਼ਾਦ ਕਰ ਦੇਣਾ।

13ਅਤੇ ਜਦੋਂ ਤੁਸੀਂ ਉਹਨਾਂ ਨੂੰ ਛੱਡ ਦਿਓ ਤਾਂ ਉਹਨਾਂ ਨੂੰ ਖਾਲੀ ਹੱਥ ਨਾ ਭੇਜੋ।

14ਉਹਨਾਂ ਨੂੰ ਆਪਣੇ ਇੱਜੜ, ਆਪਣੇ ਪਿੜ ਅਤੇ ਆਪਣੇ ਦਾਖ਼ਰਸ ਦੇ ਚੁਬਾਰੇ ਵਿੱਚੋਂ ਖੁੱਲ੍ਹੇ ਦਿਲ ਨਾਲ ਉਸ ਨੂੰ ਦਿਓ ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਸੀਸ ਦਿੱਤੀ ਹੈ ਉਸੇ ਤਰ੍ਹਾਂ ਉਹਨਾਂ ਨੂੰ ਵੀ ਦਿਓ।

15ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ ਅਤੇ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਛੁਡਾਇਆ ਸੀ, ਇਸ ਲਈ ਮੈਂ ਅੱਜ ਤੁਹਾਨੂੰ ਇਹ ਹੁਕਮ ਦਿੰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.