12ਜੇਕਰ ਤੁਹਾਡੇ ਵਿੱਚੋਂ ਕੋਈ ਵੀ ਇਬਰਾਨੀ ਆਦਮੀ ਜਾਂ ਤੀਵੀਂ ਆਪਣੇ ਆਪ ਨੂੰ ਤੁਹਾਡੇ ਕੋਲ ਵੇਚ ਦੇਵੇ ਅਤੇ ਛੇ ਸਾਲ ਤੁਹਾਡੀ ਸੇਵਾ ਕਰੇ, ਤਾਂ ਤੁਸੀਂ ਸੱਤਵੇਂ ਸਾਲ ਉਸ ਨੂੰ ਅਜ਼ਾਦ ਕਰ ਦੇਣਾ।
13ਅਤੇ ਜਦੋਂ ਤੁਸੀਂ ਉਹਨਾਂ ਨੂੰ ਛੱਡ ਦਿਓ ਤਾਂ ਉਹਨਾਂ ਨੂੰ ਖਾਲੀ ਹੱਥ ਨਾ ਭੇਜੋ।
14ਉਹਨਾਂ ਨੂੰ ਆਪਣੇ ਇੱਜੜ, ਆਪਣੇ ਪਿੜ ਅਤੇ ਆਪਣੇ ਦਾਖ਼ਰਸ ਦੇ ਚੁਬਾਰੇ ਵਿੱਚੋਂ ਖੁੱਲ੍ਹੇ ਦਿਲ ਨਾਲ ਉਸ ਨੂੰ ਦਿਓ ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਸੀਸ ਦਿੱਤੀ ਹੈ ਉਸੇ ਤਰ੍ਹਾਂ ਉਹਨਾਂ ਨੂੰ ਵੀ ਦਿਓ।
15ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ ਅਤੇ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਛੁਡਾਇਆ ਸੀ, ਇਸ ਲਈ ਮੈਂ ਅੱਜ ਤੁਹਾਨੂੰ ਇਹ ਹੁਕਮ ਦਿੰਦਾ ਹਾਂ।
16ਪਰ ਜੇ ਤੇਰਾ ਨੌਕਰ ਤੈਨੂੰ ਕਹੇ, “ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦਾ,” ਕਿਉਂਕਿ ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਿਆਰ ਕਰਦਾ ਹੈ ਅਤੇ ਤੁਹਾਡੇ ਨਾਲ ਚੰਗਾ ਰਹਿੰਦਾ ਹੈ,