ਬਿਵਸਥਾ 15

ਇਹ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਹਰੇਕ ਲੈਣਦਾਰ ਜਿਸਨੇ ਆਪਣੇ ਕਿਸੇ ਗੁਆਂਢੀ ਇਸਰਾਏਲੀ ਨੂੰ ਕੋਈ ਕਰਜ਼ ਦਿੱਤਾ ਹੋਇਆ ਹੋਵੇ ਉਹ ਛੱਡ ਦੇਵੇ। ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਕਿਸੇ ਤੋਂ ਭੁਗਤਾਨ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਕਰਜ਼ੇ ਨੂੰ ਰੱਦ ਕਰਨ ਲਈ ਯਾਹਵੇਹ ਦੇ ਸਮੇਂ ਦੀ ਘੋਸ਼ਣਾ ਕੀਤੀ ਗਈ ਹੈ।

Deuteronomy 15:2 (UKJV) And this is the manner of the release: Every creditor that lends ought unto his neighbour shall release it; he shall not exact it of his neighbour, or of his brother; because it is called the LORD's release.

1ਹਰ ਸੱਤਾਂ ਸਾਲਾਂ ਦੇ ਅੰਤ ਵਿੱਚ ਤੁਸੀਂ ਕਰਜ਼ੇ ਦਾ ਛੁਟਕਾਰਾ ਦਿਆ ਕਰੋ।

2ਇਹ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਹਰੇਕ ਲੈਣਦਾਰ ਜਿਸਨੇ ਆਪਣੇ ਕਿਸੇ ਗੁਆਂਢੀ ਇਸਰਾਏਲੀ ਨੂੰ ਕੋਈ ਕਰਜ਼ ਦਿੱਤਾ ਹੋਇਆ ਹੋਵੇ ਉਹ ਛੱਡ ਦੇਵੇ। ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਕਿਸੇ ਤੋਂ ਭੁਗਤਾਨ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਕਰਜ਼ੇ ਨੂੰ ਰੱਦ ਕਰਨ ਲਈ ਯਾਹਵੇਹ ਦੇ ਸਮੇਂ ਦੀ ਘੋਸ਼ਣਾ ਕੀਤੀ ਗਈ ਹੈ।

3ਤੁਸੀਂ ਕਿਸੇ ਪਰਦੇਸੀ ਤੋਂ ਵਸੂਲੀ ਦੀ ਮੰਗ ਕਰ ਸਕਦੇ ਹੋ, ਪਰ ਜੋ ਕੁਝ ਤੁਹਾਡੇ ਭਰਾਂ ਕੋਲ ਹੋਵੇ ਉਹ ਤੁਸੀਂ ਆਪਣੇ ਆਪ ਛੱਡ ਦਿਓ।

4ਤਦ ਤੁਹਾਡੇ ਵਿੱਚੋਂ ਕੋਈ ਕੰਗਾਲ ਨਾ ਰਹੇਗਾ, ਕਿਉਂਕਿ ਜਿਹੜੀ ਧਰਤੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦੇ ਰਿਹਾ ਹੈ, ਉਸ ਵਿੱਚ ਉਹ ਤੁਹਾਨੂੰ ਭਰਪੂਰ ਅਸੀਸ ਦੇਵੇਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.