ਬਿਵਸਥਾ 15

ਤੁਸੀਂ ਕਿਸੇ ਪਰਦੇਸੀ ਤੋਂ ਵਸੂਲੀ ਦੀ ਮੰਗ ਕਰ ਸਕਦੇ ਹੋ, ਪਰ ਜੋ ਕੁਝ ਤੁਹਾਡੇ ਭਰਾਂ ਕੋਲ ਹੋਵੇ ਉਹ ਤੁਸੀਂ ਆਪਣੇ ਆਪ ਛੱਡ ਦਿਓ।

Deuteronomy 15:3 (UKJV) Of a foreigner you may exact it again: but that which is yours with your brother yours hand shall release;

1ਹਰ ਸੱਤਾਂ ਸਾਲਾਂ ਦੇ ਅੰਤ ਵਿੱਚ ਤੁਸੀਂ ਕਰਜ਼ੇ ਦਾ ਛੁਟਕਾਰਾ ਦਿਆ ਕਰੋ।

2ਇਹ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਹਰੇਕ ਲੈਣਦਾਰ ਜਿਸਨੇ ਆਪਣੇ ਕਿਸੇ ਗੁਆਂਢੀ ਇਸਰਾਏਲੀ ਨੂੰ ਕੋਈ ਕਰਜ਼ ਦਿੱਤਾ ਹੋਇਆ ਹੋਵੇ ਉਹ ਛੱਡ ਦੇਵੇ। ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਕਿਸੇ ਤੋਂ ਭੁਗਤਾਨ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਕਰਜ਼ੇ ਨੂੰ ਰੱਦ ਕਰਨ ਲਈ ਯਾਹਵੇਹ ਦੇ ਸਮੇਂ ਦੀ ਘੋਸ਼ਣਾ ਕੀਤੀ ਗਈ ਹੈ।

3ਤੁਸੀਂ ਕਿਸੇ ਪਰਦੇਸੀ ਤੋਂ ਵਸੂਲੀ ਦੀ ਮੰਗ ਕਰ ਸਕਦੇ ਹੋ, ਪਰ ਜੋ ਕੁਝ ਤੁਹਾਡੇ ਭਰਾਂ ਕੋਲ ਹੋਵੇ ਉਹ ਤੁਸੀਂ ਆਪਣੇ ਆਪ ਛੱਡ ਦਿਓ।

4ਤਦ ਤੁਹਾਡੇ ਵਿੱਚੋਂ ਕੋਈ ਕੰਗਾਲ ਨਾ ਰਹੇਗਾ, ਕਿਉਂਕਿ ਜਿਹੜੀ ਧਰਤੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦੇ ਰਿਹਾ ਹੈ, ਉਸ ਵਿੱਚ ਉਹ ਤੁਹਾਨੂੰ ਭਰਪੂਰ ਅਸੀਸ ਦੇਵੇਗਾ,

5ਜੇਕਰ ਤੁਸੀਂ ਪੂਰੀ ਤਰ੍ਹਾਂ ਆਗਿਆਕਾਰੀ ਰਹੋ ਅਤੇ ਆਪਣੇ ਯਾਹਵੇਹ ਪਰਮੇਸ਼ਵਰ ਅਤੇ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.